ਕਪੂਰਥਲਾ ਕਰਤਾਰਪੁਰ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਧੁੰਦ ਕਾਰਨ ਪਰਾਲੀ ਨਾਲ ਲੱਦੀ ਟਰਾਲੀ ਪਲਟੀ
ਕਪੂਰਥਲਾ, 19 ਦਸੰਬਰ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਕਰਤਾਰਪੁਰ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਧੁੰਦ ਕਾਰਨ ਪਰਾਲੀ ਦੇ ਗੱਠਾਂ ਨਾਲ ਲੱਦੀ ਟਰਾਲੀ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਕਪੂਰਥਲਾ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਦੇਰ ਰਾਤ ਪਰਾਲੀ ਦੇ ਗਠਾਂ ਨਾਲ ਲੱਦੀ ਇਕ ਟਰਾਲੀ ਪਲਟ ਗਈ, ਜਿਸ ਦੀ ਸੂਚਨਾ ਮਿਲਣ ਤੇ ਟਰੈਫਿਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਰਾਲੀ ਦੀਆਂ ਗੱਠਾਂ ਨੂੰ ਸਾਈਡ ਕਰਵਾਇਆ ਅਤੇ ਟਰਾਲੀ ਨੂੰ ਸਿੱਧਾ ਕਰਵਾ ਕੇ ਟ੍ਰੈਫ਼ਿਕ ਨੂੰ ਚਾਲੂ ਕਰਵਾ ਦਿੱਤਾ। ਜ਼ਿਕਰ ਯੋਗ ਹੈ ਕਿ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਗੱਡੀਆਂ ਦੀ ਰਫ਼ਤਾਰ ਵੀ ਬਿਲਕੁਲ ਹੌਲੀ ਹੋ ਗਈ ਹੈ।
;
;
;
;
;
;
;
;