JALANDHAR WEATHER

ਜੌਨ ਅਬਰਾਹਮ ਨੇ ਚੀਫ਼ ਜਸਟਿਸ ਗਵਈ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਅਦਾਕਾਰ ਜੌਨ ਅਬਰਾਹਮ ਨੇ ਚੀਫ਼ ਜਸਟਿਸ ਬੀ.ਆਰ. ਗਵਈ ਨੂੰ ਇਕ ਪੱਤਰ ਲਿਖਿਆ ਜਿਸ 'ਚ ਦਿੱਲੀ ਐਨ.ਸੀ.ਆਰ. ਖੇਤਰ ਤੋਂ ਗਲੀ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਦੇਣ ਵਾਲੇ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਦੀ ਸਮੀਖਿਆ ਤੇ ਸੋਧ ਦੀ ਅਪੀਲ ਕੀਤੀ ਗਈ | 52 ਸਾਲਾ ਅਦਾਕਾਰ, ਜਿਸਨੂੰ 'ਪੀਪਲ ਫਾਰ ਦ ਐਥੀਕਲ ਟਰੀਟਮੈਂਟ ਆਫ਼ ਐਨੀਮਲਜ਼' (ਪੇਟਾ) ਇੰਡੀਆ ਦਾ ਪਹਿਲਾ ਆਨਰੇਰੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ, ਨੇ ਕਿਹਾ ਕਿ ਕੁੱਤੇ ਲਵਾਰਸ ਨਹੀਂ ਹਨ, ਸਗੋਂ ਭਾਈਚਾਰੇ ਦਾ ਹਿੱਸਾ ਹਨ ਅਤੇ ਬਹੁਤ ਸਾਰੇ ਲੋਕਾਂ ਵਲੋਂ ਇਨ੍ਹਾਂ ਨੂੰ ਪਿਆਰ ਕੀਤਾ ਜਾਂਦਾ ਹੈ | ਉਨ੍ਹਾਂ ਉਮੀਦ ਕੀਤੀ ਕਿ ਸੀ.ਜੀ.ਆਈ. ਇਸ ਗੱਲ ਨਾਲ ਸਹਿਮਤ ਹੋਣਗੇ ਕਿ ਬਹੁਤ ਸਾਰੇ ਲੋਕਾਂ ਵਲੋਂ ਕੁੱਤਿਆਂ ਨੂੰ ਸਤਿਕਾਰਿਆ ਤੇ ਪਿਆਰ ਕੀਤਾ ਜਾਂਦਾ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ