ਭਾਰਤ-ਇੰਗਲੈਂਡ ਪੰਜਵਾਂ ਟੈਸਟ : ਮੀਂਹ ਕਾਰਨ ਰੁਕਿਆ ਮੈਚ

ਓਵਲ (ਇੰਗਲੈਂਡ), 31 ਜੁਲਾਈ-ਭਾਰਤ-ਇੰਗਲੈਂਡ ਵਿਚਾਲੇ ਅੱਜ ਪੰਜਵਾਂ ਟੈਸਟ ਮੈਚ ਹੈ ਤੇ ਪਹਿਲੇ ਦਿਨ ਭਾਰਤ ਦਾ ਸਕੋਰ 72 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ। ਇੰਗਲੈਂਡ ਨੇ ਮੈਚ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੀਂਹ ਕਾਰਨ ਮੈਚ ਰੁਕ ਗਿਆ ਹੈ। ਦੱਸ ਦਈਏ ਕਿ ਇੰਗਲੈਂਡ ਲੜੀ ਵਿਚ 2-1 ਨਾਲ ਅੱਗੇ ਚੱਲ ਰਿਹਾ ਹੈ ਤੇ ਭਾਰਤ ਇਸ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਦੀ ਵੀ ਕੋਸ਼ਿਸ਼ ਇਸ ਟੈਸਟ ਨੂੰ ਜਿੱਤਣ ਜਾਂ ਡਰਾਅ ਕਰਵਾਉਣ ਦੀ ਹੋਵੇਗੀ।