ਸ. ਬਿਕਰਮ ਸਿੰਘ ਮਜੀਠੀਆ ਵਿਰੁੱਧ ਨਵੀਂ ਝੂਠੀ ਐਫ.ਆਈ.ਆਰ. ਦਰਜ ਕਰਨ ਦੀ ਨਿੰਦਾ ਕਰਦਾ ਹਾਂ - ਐਡਵੋਕੇਟ ਅਰਸ਼ਦੀਪ ਸਿੰਘ ਕਲੇਰ

ਚੰਡੀਗੜ੍ਹ, 31 ਜੁਲਾਈ-ਸ਼੍ਰੋਮਣੀ ਅਕਾਲੀ ਦਲ ਵਲੋਂ ਸ. ਬਿਕਰਮ ਸਿੰਘ ਮਜੀਠੀਆ ਵਿਰੁੱਧ ਨਵੀਂ ਝੂਠੀ ਐਫ.ਆਈ.ਆਰ. ਦਰਜ ਕਰਨ ਦੀ ਨਿੰਦਾ ਕੀਤੀ ਗਈ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਕਹੀ।
ਮੀਡੀਆ ਸਰੋਤਾਂ ਤੋਂ ਇਹ ਸਾਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਵਿਚ ਇਕ ਹੋਰ ਪਰਚਾ ਦਰਜ ਕੀਤਾ ਹੈ। ਸੀ.ਐਮ. ਮਜੀਠੀਆ ਖਿਲਾਫ ਪਹਿਲਾਂ ਐਨ.ਡੀ.ਪੀ.ਐਸ. ਦੇ ਪਰਚੇ ਦੌਰਾਨ ਕੋਈ ਸਬੂਤ ਨਹੀਂ ਪੇਸ਼ ਕਰ ਸਕੇ, ਫਿਰ ਆਮਦਨ ਤੋਂ ਵੱਧ ਮਾਮਲੇ ਦਾ ਪਰਚਾ ਦਰਜ ਕੀਤਾ। ਹੁਣ ਇਹ ਕਿਹਾ ਗਿਆ ਕਿ 25 ਤਰੀਕ ਨੂੰ ਵਿਜੀਲੈਂਸ ਕਾਰਵਾਈ ਦੌਰਾਨ ਵਿਘਨ ਪਾਇਆ ਗਿਆ, ਇਸ ਸਭ ਨੇ ਦੇਖਿਆ ਕਿ ਸ਼ਾਂਤੀਪੂਰਨ ਢੰਗ ਨਾਲ ਉਹ ਪੁਲਿਸ ਥਾਣੇ ਗਏ। ਇਹ ਸਰਾਸਰ ਗਲਤ ਤੇ ਝੂਠਾ ਪਰਚਾ ਹੈ।