ਭਾਰਤ-ਇੰਗਲੈਂਡ ਪੰਜਵਾਂ ਟੈਸਟ ਪਹਿਲਾ ਦਿਨ: ਭਾਰਤ ਦਾ ਸਕੋਰ 72/2

ਓਵਲ (ਇੰਗਲੈਂਡ), 31 ਜੁਲਾਈ-ਭਾਰਤ-ਇੰਗਲੈਂਡ ਵਿਚਾਲੇ ਅੱਜ ਪੰਜਵਾਂ ਟੈਸਟ ਮੈਚ ਹੈ ਤੇ ਪਹਿਲੇ ਦਿਨ ਭਾਰਤ ਦਾ ਸਕੋਰ 72 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ। ਇੰਗਲੈਂਡ ਨੇ ਮੈਚ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੀਂਹ ਕਾਰਨ ਮੈਚ ਰੁਕ ਗਿਆ ਹੈ। ਦੱਸ ਦਈਏ ਕਿ ਇੰਗਲੈਂਡ ਲੜੀ ਵਿਚ 2-1 ਨਾਲ ਅੱਗੇ ਚੱਲ ਰਿਹਾ ਹੈ ਤੇ ਭਾਰਤ ਇਸ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਦੀ ਵੀ ਕੋਸ਼ਿਸ਼ ਇਸ ਟੈਸਟ ਨੂੰ ਜਿੱਤਣ ਜਾਂ ਡਰਾਅ ਕਰਵਾਉਣ ਦੀ ਹੋਵੇਗੀ।
ਦੱਸ ਦਈਏ ਕਿ ਗੁਸ ਐਟਕਿੰਸਨ ਨੇ ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਯਸ਼ਸਵੀ ਜੈਸਵਾਲ ਨੂੰ ਆਊਟ ਕੀਤਾ ਜਦੋਂਕਿ ਕ੍ਰਿਸ ਵੋਕਸ ਨੇ 16ਵੇਂ ਓਵਰ ਦੀ ਪਹਿਲੀ ਗੇਂਦ 'ਤੇ ਕੇ.ਐਲ. ਰਾਹੁਲ ਨੂੰ ਆਊਟ ਕੀਤਾ। ਸ਼ੁਭਮਨ ਗਿੱਲ ਅਤੇ ਸਾਈ ਸੁਧਰਸਨ ਦੀ ਜੋੜੀ ਨੇ ਭਾਰਤ ਨੂੰ ਇਕ ਛੋਟੀ ਸਾਝੇਦਾਰੀ ਬਣਾਉਣ ਵਿਚ ਮਦਦ ਕੀਤੀ।
ਭਾਰਤ ਦੀ ਪਲੇਇੰਗ ਇਲੈਵਨ: ਯਸ਼ਸਵੀ ਜੈਸਵਾਲ, ਕੇ.ਐਲ. ਰਾਹੁਲ, ਸਾਈ ਸੁਧਰਸਨ, ਸ਼ੁਭਮਨ ਗਿੱਲ (ਕਪਤਾਨ), ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਕਪਤਾਨ), ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ
ਇੰਗਲੈਂਡ ਦੀ ਪਲੇਇੰਗ ਇਲੈਵਨ: ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ (ਕਪਤਾਨ), ਜੋ ਰੂਟ, ਹੈਰੀ ਬਰੂਕ, ਜੈਕਬ ਬੈਥਲ, ਜੈਮੀ ਸਮਿਥ (ਕਪਤਾਨ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੈਮੀ ਓਵਰਟਨ, ਜੋਸ਼ ਟੰਗ