JALANDHAR WEATHER

ਸ਼ਹਿਰ ਦੇ ਮੁੱਖ ਬਾਜ਼ਾਰ ’ਚ ਨਾਮੀ ਦੁਕਾਨ ’ਤੇ ਚੱਲੀਆਂ ਗੋਲੀਆਂ

ਗੁਰਦਾਸਪੁਰ, 17 ਜੁਲਾਈ (ਗੁਰਪ੍ਰਤਾਪ ਸਿੰਘ)- ਅੱਜ ਸ਼ਹਿਰ ਅੰਦਰ ਮਾਹੌਲ ਉਸ ਵਕਤ ਦਹਿਸ਼ਤ ਵਾਲਾ ਬਣ ਗਿਆ, ਜਦੋਂ ਸ਼ਹਿਰ ਦੇ ਮੁੱਖ ਬਾਟਾ ਚੌਂਕ ਵਿਚ ਦੋ ਅਣ-ਪਛਾਤੇ ਵਿਅਕਤੀਆਂ ਵਲੋਂ ਸ਼ਹਿਰ ਦੀ ਪ੍ਰਮੁੱਖ ਮੰਨੀ ਜਾਣ ਵਾਲੀ ਦੁਕਾਨ ਪੰਜਾਬ ਵਾਚ ਕੰਪਨੀ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਨ੍ਹਾਂ ਵਿਚੋਂ ਇਕ ਗੋਲੀ ਦੁਕਾਨ ਦੇ ਸ਼ੀਸ਼ੇ ’ਤੇ ਲੱਗੀ।

ਪੁਲਿਸ ਨੂੰ ਨਜ਼ਦੀਕ ਤੋਂ ਇਕ ਬਿਨਾਂ ਚੱਲੀ ਗੋਲੀ ਵੀ ਬਰਾਮਦ ਹੋਈ ਹੈ, ਜਿਸ ਤੋਂ ਲੱਗਦਾ ਹੈ ਕਿ ਇਕ ਰਾਉਂਡ ਮਿਸ ਵੀ ਹੋਇਆ ਸੀ । ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਆਲੇ ਦੁਆਲੇ ਦੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ