JALANDHAR WEATHER

ਯੂ.ਪੀ.: ਐਕਸੀਓਮ 4 ਪਾਇਲਟ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਿਆ

ਲਖਨਊ , 26 ਜੂਨ - ਐਕਸੀਓਮ ਮਿਸ਼ਨ 4 (ਐਕਸ-4) ਪਾਇਲਟ ਅਤੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਿਆ ਹੈ। ਸ਼ੁਕਲਾ ਦੇ ਮਾਤਾ-ਪਿਤਾ, ਪਿਤਾ ਸ਼ੰਭੂ ਦਿਆਲ ਸ਼ੁਕਲਾ, ਮਾਂ ਆਸ਼ਾ ਸ਼ੁਕਲਾ ਅਤੇ ਭੈਣ ਸ਼ੁਚੀ ਮਿਸ਼ਰਾ, ਐਕਸੀਓਮ ਮਿਸ਼ਨ 4 ਲਈ ਮਿਸ਼ਨ ਪਾਇਲਟ ਵਜੋਂ ਉਨ੍ਹਾਂ ਦੀ ਚੋਣ ਦੇ ਜਸ਼ਨ ਵਿਚ ਮੁੱਖ ਮੰਤਰੀ ਨੂੰ ਮਿਲੇ । ਸ਼ੁਕਲਾ 1984 ਵਿਚ ਰਾਕੇਸ਼ ਸ਼ਰਮਾ ਤੋਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ