JALANDHAR WEATHER

ਆਰ.ਟੀ.ਓ. ਦਫਤਰ ਮੁੜ ਮਿੰਨੀ ਸਕੱਤਰੇਤ ਵਿਖੇ ਤਬਦੀਲ

ਸੰਗਰੂਰ, 24 ਜੂਨ (ਧੀਰਜ ਪਸ਼ੋਰੀਆ)-ਸੂਬਾ ਸਰਕਾਰ ਦੀ ਇਹ ਤਰਜੀਹ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਲੋਕਾਂ ਨੂੰ ਇਕੋ ਛੱਤ ਥੱਲੇ ਜਲਦ ਵੱਧ ਤੋਂ ਵੱਧ ਸੇਵਾਵਾਂ ਮਿਲ ਸਕਣ। ਇਸ ਦਿਸ਼ਾ ਵਿਚ ਕੰਮ ਕਰਦਿਆਂ ਖੇਤਰੀ ਟਰਾਂਸਪੋਰਟ ਅਫ਼ਸਰ, ਸੰਗਰੂਰ ਦਾ ਦਫ਼ਤਰ ਜੋ ਕਿ ਡਰਾਈਵਿੰਗ ਲਾਇਸੈਂਸ ਟੈਸਟਿੰਗ ਟਰੈਕ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ, ਨੂੰ ਮੁੜ ਮਿੰਨੀ ਸਕੱਤਰੇਤ ਵਿਖੇ ਪਹਿਲਾਂ ਵਾਲੀ ਥਾਂ 'ਤੇ ਹੀ ਤਬਦੀਲ ਕਰ ਦਿੱਤਾ ਗਿਆ ਹੈ। ਇਹ ਗੱਲ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਮਿੰਨੀ ਸਕੱਤਰੇਤ ਵਿਖੇ ਆਰ.ਟੀ.ਓ. ਦਫਤਰ ਦਾ ਦੌਰਾ ਕਰਨ ਮੌਕੇ ਆਖੀ। ਉਨ੍ਹਾਂ ਦੱਸਿਆ ਕਿ ਹਲਕਾ ਸੰਗਰੂਰ ਸਮੇਤ ਪੂਰੇ ਜ਼ਿਲ੍ਹੇ ਦੇ ਲੋਕਾਂ ਵਲੋਂ ਇਹ ਗੱਲ ਧਿਆਨ ਵਿਚ ਲਿਆਂਦੀ ਜਾ ਰਹੀ ਸੀ ਕਿ ਮਿੰਨੀ ਸਕੱਤਰੇਤ ਤੋਂ ਦਫ਼ਤਰ ਤਬਦੀਲ ਹੋਣ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਰਪੇਸ਼ ਹਨ ਕਿਉਂਕਿ ਮਿੰਨੀ ਸਕੱਤਰੇਤ ਦੇ ਬੱਸ ਅੱਡਾ ਬਿਲਕੁਲ ਨਾਲ ਹੈ ਤੇ ਜ਼ਿਲ੍ਹੇ ਵਿਚੋਂ ਕੋਈ ਵੀ ਵਿਅਕਤੀ ਬੱਸ ਚੜ੍ਹ ਕੇ ਇਥੇ ਸੌਖੇ ਢੰਗ ਨਾਲ ਪੁੱਜ ਕੇ ਆਪਣੇ ਕੰਮ ਕਰਵਾ ਸਕਦਾ ਹੈ ਤੇ ਹੋਰ ਥਾਂ ਜਾਣ ਲਈ ਲੋਕਾਂ ਨੂੰ ਬੱਸ ਅੱਡੇ ਤੋਂ ਅੱਗੇ ਹੋਰ ਸਾਧਨ ਲੈਣਾ ਪੈਂਦਾ ਸੀ। ਭਰਾਜ ਨੇ ਕਿਹਾ ਕਿ ਇਸ ਮੁਸ਼ਕਿਲ ਦੇ ਹੱਲ ਲਈ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਆਰ.ਟੀ.ਓ. ਨਮਨ ਮੜਕਣ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ ਤੇ ਮੁੜ ਦਫਤਰ ਨੂੰ ਮਿੰਨੀ ਸਕੱਤਰੇਤ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ