ਈਰਾਨ ਤੋਂ ਭਾਰਤ ਪਹੁੰਚਾਉਣ 'ਚ ਇੰਡੀਅਨ ਦੂਤਾਵਾਸ ਨੇ ਕੀਤੀ ਬਹੁਤ ਮਦਦ - ਅਲਮਾਸ ਰਿਜ਼ਵੀ

ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਆਈ ਭਾਰਤੀ ਔਰਤ ਅਲਮਾਸ ਰਿਜ਼ਵੀ ਨੇ ਕਿਹਾ ਕਿ ਭਾਰਤੀ ਦੂਤਾਵਾਸ ਨੇ ਸਾਡੀ ਬਹੁਤ ਮਦਦ ਕੀਤੀ। ਭਾਰਤ ਸਰਕਾਰ ਨੇ ਸਾਡਾ ਚੰਗਾ ਧਿਆਨ ਰੱਖਿਆ ਅਤੇ ਸਾਨੂੰ ਇਹ ਮਹਿਸੂਸ ਵੀ ਨਹੀਂ ਹੋਣ ਦਿੱਤਾ ਕਿ ਅਸੀਂ ਜੰਗ ਵਰਗੀ ਸਥਿਤੀ ਵਿਚ ਰਹਿ ਰਹੇ ਹਾਂ।