JALANDHAR WEATHER

ਭਗਵਾਨ ਬਿਰਸਾ ਮੁੰਡਾ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦਾ ਮਾਣ ਹਨ - ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ

ਡਿਬਰੂਗੜ੍ਹ (ਅਸਾਮ), 15 ਨਵੰਬਰ (ਏਐਨਆਈ): ਭਗਵਾਨ ਬਿਰਸਾ ਮੁੰਡਾ ਨੂੰ "ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦਾ ਮਾਣ" ਦੱਸਦੇ ਹੋਏ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ , ਵਿਰਾਸਤ ਤਾਕਤ ਤੇ ਏਕਤਾ ਸਾਰੀਆਂ ਲਈ ਪ੍ਰੇਰਨਾ ਹੈ । "ਭਗਵਾਨ ਬਿਰਸਾ ਮੁੰਡਾ, ਬਹਾਦਰ ਕ੍ਰਾਂਤੀਕਾਰੀ ਅਤੇ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦਾ ਗੌਰਵ, ਸਵੈ-ਮਾਣ, ਕੁਰਬਾਨੀ ਅਤੇ ਸਾਹਸ ਦਾ ਪ੍ਰਤੀਕ ਹੈ। ਉਨ੍ਹਾਂ ਦੇ ਜਨਮ ਦਿਨ 'ਤੇ, ਅਸੀਂ ਇਕਜੁੱਟ ਹੋਣ ਵਿਚ ਉਨ੍ਹਾਂ ਦੀ ਭੂਮਿਕਾ ਦਾ ਸਨਮਾਨ ਕਰਦੇ ਹਾਂ। ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਕਬਾਇਲੀ ਸਮਾਜ, ਪੀੜ੍ਹੀਆਂ ਲਈ ਸਵੈ-ਨਿਰਭਰਤਾ ਅਤੇ ਸੰਮਲਿਤ ਵਿਕਾਸ ਲਈ ਘੋਲ ਕਰਦਾ ਰਿਹਾ ਹੈ ਹੈ। ਰਾਸ਼ਟਰ ਨਿਰਮਾਣ ਦੇ ਉਦੇਸ਼ ਲਈ ਕਬਾਇਲੀ ਭਾਈਚਾਰਿਆਂ ਦੁਆਰਾ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਨ ਲਈ, ਪੂਰਾ ਦੇਸ਼ ਇਸ ਪਵਿੱਤਰ ਦਿਨ 'ਤੇ ਜਨਜਾਤੀ ਗੌਰਵ ਦਿਵਸ ਮਨਾਉਣ ਲਈ ਸ਼ਾਮਿਲ ਹੋਇਆ ਹੈ ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ