ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਅੱਤਵਾਦ ਅਤੇ ਨਕਸਲਵਾਦ ਤੋਂ ਮੁਕਤ ਕਰਨ ਦਾ ਕੰਮ ਕੀਤਾ ਹੈ- ਅਮਿਤ ਸ਼ਾਹ
ਚੰਦਰਪੁਰ (ਮਹਾਰਾਸ਼ਟਰ), 15 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਗੱਡਚਿਰੌਲੀ ਸਾਲਾਂ ਤੋਂ ਨਕਸਲਵਾਦ ਤੋਂ ਪੀੜਤ ਸੀ। ਨਰਿੰਦਰ ਮੋਦੀ ਨੇ ਨਕਸਲਵਾਦ ਨੂੰ ਖ਼ਤਮ ਕਰਨ ਲਈ ਕੰਮ ਕੀਤਾ ਹੈ ਅਤੇ ਛੱਤੀਸਗੜ੍ਹ ਵਿਚ ਜੋ ਵੀ ਬਚਿਆ ਹੈ, ਉਸ ਨੂੰ 31 ਮਾਰਚ, 2026 ਤੋਂ ਪਹਿਲਾਂ ਕਾਬੂ ਵਿਚ ਲਿਆਂਦਾ ਜਾਵੇਗਾ। ਅਸੀਂ ਇਸ ਨੂੰ ਖ਼ਤਮ ਕਰਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਅੱਤਵਾਦ ਅਤੇ ਨਕਸਲਵਾਦ ਤੋਂ ਮੁਕਤ ਕਰਨ ਦਾ ਕੰਮ ਕੀਤਾ ਹੈ।"