JALANDHAR WEATHER

ਆਰ.ਸੀ.ਐਫ. ਵਲੋਂ ਤਿਆਰ ਵੰਦੇ ਮੈਟਰੋ ਟਰੇਨ ਸੈੱਟ ਦਾ 145 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੋਇਆ ਸਫ਼ਲ ਪ੍ਰੀਖਣ

ਕਪੂਰਥਲਾ,  7 ਅਕਤੂਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ 8 ਮਹੀਨਿਆਂ ਵਿਚ ਐਡਵਾਂਸ ਤਕਨਾਲੋਜੀ ਨਾਲ ਤਿਆਰ ਕੀਤੀ ਵੰਦੇ ਮੈਟਰੋ ਟਰੇਨ ਨੇ 145 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲਗਭਗ 50 ਕਿੱਲੋਮੀਟਰ ਦੀ ਦੂਰੀ ਨੂੰ ਸਫ਼ਲਤਾ ਪੂਰਵਕ ਤੈਅ ਕੀਤਾ ਹੈ | ਇੱਥੇ ਵਰਨਣਯੋਗ ਹੈ ਕਿ ਬੀਤੀ 30 ਸਤੰਬਰ ਨੂੰ ਆਰ.ਸੀ.ਐਫ. ਵਲੋਂ ਇਹ ਟਰੇਨ ਸੈੱਟ ਆਰ.ਡੀ.ਐਸ.ਓ. ਦੀ ਟੀਮ ਵਲੋਂ ਵੱਖ ਵੱਖ ਟਰਾਇਲ ਕਰਨ ਲਈ ਰਵਾਨਾ ਕੀਤਾ ਗਿਆ ਸੀ | ਇਸ ਟਰੇਨ ਸੈੱਟ ਦਾ ਪੱਛਮੀ ਮੱਧ ਰੇਲਵੇ ਦੀ ਕੋਟਾ ਡਵੀਜ਼ਨ ਵਿਚ ਬੀਤੇ ਸ਼ਨੀਵਾਰ ਨੂੰ ਕੀਤੇ ਗਏ ਸਪੀਡ ਅਤੇ ਬਰੇਕਿੰਗ ਦੂਰੀ ਦੇ ਟਰਾਇਲ ਸਫ਼ਲਤਾ ਪੂਰਵਕ ਮੁਕੰਮਲ ਹੋਏ ਹਨ | ਇੱਥੇ ਵਰਨਣਯੋਗ ਹੈ ਕਿ ਵੰਦੇ ਮੈਟਰੋ ਟਰੇਨ ਦੇ ਡੱਬਿਆਂ ਵਿਚ 100 ਵਿਅਕਤੀਆਂ ਦੇ ਬੈਠਣ ਤੇ 180 ਵਿਅਕਤੀਆਂ ਦੇ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਸਮਰੱਥਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ