JALANDHAR WEATHER

ਪੱਛਮੀ ਬੰਗਾਲ ਜਬਰ ਜਨਾਹ ਮਾਮਲਾ: ਸੀ.ਬੀ.ਆਈ. ਨੇ ਦੋਸ਼ੀ ਸੰਜੇ ਰਾਏ ਖ਼ਿਲਾਫ਼ ਕੀਤੀ ਚਾਰਜਸ਼ੀਟ ਦਾਇਰ

ਕੋਲਕਾਤਾ, 7 ਅਕਤੂਬਰ- ਸੀ.ਬੀ.ਆਈ. ਨੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਸਿੱਖਿਆਰਥੀ ਡਾਕਟਰ ਦੇ ਜਬਰ ਜਨਾਹ-ਕਤਲ ਦੇ ਦੋਸ਼ੀ ਸੰਜੇ ਰਾਏ ਦੇ ਖ਼ਿਲਾਫ਼ ਅੱਜ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਸੰਜੇ ਨੂੰ ਘਟਨਾ ਦੇ ਅਗਲੇ ਦਿਨ 10 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੱਛਮੀ ਬੰਗਾਲ ਵਿਚ ਜੂਨੀਅਰ ਡਾਕਟਰ ਇਸ ਘਟਨਾ ਨੂੰ ਲੈ ਕੇ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। 6 ਜੂਨੀਅਰ ਡਾਕਟਰਾਂ ਨੇ 5 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਧਰਮਤਲਾ ਇਲਾਕੇ ਦੇ ਦੋਰੀਨਾ ਕਰਾਸਿੰਗ ’ਤੇ ਚੱਲ ਰਹੀ ਭੁੱਖ ਹੜ੍ਹਤਾਲ ਦਾ ਅੱਜ ਤੀਜਾ ਦਿਨ ਹੈ। ਹੜਤਾਲ ’ਤੇ ਬੈਠੇ ਜੂਨੀਅਰ ਡਾਕਟਰਾਂ ਨੇ ਕਿਹਾ ਕਿ ਸੈਸ਼ਨ ਕੋਰਟ ’ਚ ਚੱਲ ਰਹੇ ਇਸ ਮਾਮਲੇ ’ਚ ਸੀ.ਬੀ.ਆਈ. ਦੀ ਭੂਮਿਕਾ ਬਹੁਤ ਢਿੱਲੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਵਿਚ ਜਲਦੀ ਤੋਂ ਜਲਦੀ ਇਨਸਾਫ਼ ਦਿਵਾਇਆ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ