JALANDHAR WEATHER

ਲੁੱਟ-ਖੋਹ ਕਰਨ ਵਾਲੇ ਗਰੋਹ ਦੇ 4 ਜਣੇ ਰੂੜੇਕੇ ਕਲਾਂ ਪੁਲਿਸ ਵਲੋਂ ਗ੍ਰਿਫਤਾਰ

ਬਰਨਾਲਾ/ਰੂੜੇਕੇ ਕਲਾਂ, 21 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਰਾਤ ਸਮੇਂ ਇਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਅਤੇ ਰੁਪਏ ਖੋਹਣ ਦੇ ਦੋਸ਼ਾਂ ’ਚ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਦਰਜ ਮਾਮਲੇ ਦੇ ਚਾਰ ਦੋਸ਼ੀ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਸਕਾਰਪੀਓ ਗੱਡੀ, ਮੋਬਾਇਲ, ਨਕਦ ਰਾਸ਼ੀ, ਕ੍ਰਿਪਾਨ, ਰਾਡ ਆਦਿ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗੁਰਬਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਤਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਨੌਜਵਾਨ ਹਰਜਸ ਸਿੰਘ ਵਾਸੀ ਧੂਰਕੋਟ, ਲਵਪ੍ਰੀਤ ਸਿੰਘ ਉਰਫ ਕਾਲੀ ਵਾਸੀ ਢਿੱਲਵਾਂ, ਜਸਕਰਨ ਸਿੰਘ ਵਾਸੀ ਕਾਹਨੇਕੇ, ਹਰਪ੍ਰੀਤ ਸਿੰਘ ਵਾਸੀ ਕਾਹਨੇਕੇ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਕਾਲੇ ਰੰਗ ਦੀ ਸਕਾਰਪੀਓ ਗੱਡੀ ਵੀ ਬਰਾਮਦ ਕਰ ਲਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ