ਵਿਸ਼ੇਸ਼ ਟੀਮ ਦਾ ਦੌਰਾ ਰਿਹਾ ਕਾਮਯਾਬ, ਕਣਕ ਦਾ ਇਕ ਇਕ ਦਾਣੇ ਦਾ ਪਵੇਗਾ ਮੁੱਲ - ਫੂਡ ਸਪਲਾਈ ਵਿਭਾਗ ਅਧਿਕਾਰੀ
ਮਾਛੀਵਾੜਾ ਸਾਹਿਬ (ਲੁਧਿਆਣਾ), 17 ਅਪੑੈਲ (ਮਨੋਜ ਕੁਮਾਰ) ਪਹਿਲੀ ਅਪੑੈਲ ਤੋਂ ਕਣਕ ਦੀ ਫ਼ਸਲ ਦੀ ਸਰਕਾਰੀ ਬੋਲੀ ਸੁਰੂਆਤ ਹੋ ਗਈ ਸੀ, ਪਰ ਲਗਾਤਾਰ ਕਈ ਦਿਨ ਕਣਕ ਦੇ ਸੁੰਗੜੇ ਦਾਣੇ ਤੇ ਰੰਗ ਵਿਚ ਬਦਲਾਅ ਕਰਕੇ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ ਮੁੰਕਮਲ ਤੋਰ 'ਤੇ ਖ਼ਰੀਦ ਲਈ ਪਾਸਾ ਵੱਟਿਆ ਤੇ ਅਖੀਰ ਕੇਂਦਰ ਤੋਂ ਰਿਆਇਤ ਦੀ ਮੰਗ ਵਿੱਚ ਇੱਕ ਵਿਸ਼ੇਸ਼ ਟੀਮ ਨੇ ਮਾਛੀਵਾੜਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਕਣਕ ਦੀਆਂ ਵੱਖ ਵੱਖ ਢੇਰੀਆਂ ਵਿਚ ਸੈਪਲ ਵੀ ਲਏ ਤੇ ਹੁਣ ਕਿਸਾਨਾਂ ਲਈ ਰਾਹਤ ਭਰੀ ਗੱਲ ਇਹ ਹੈ ਕਿ ਇਸ ਟੀਮ ਨੇ ਏਜੰਸੀਆਂ ਦੇ ਨੁਮਾਇੰਦਿਆਂ ਦੀਆ ਵੱਖ ਵੱਖ ਸਿਫਾਰਿਸਾ ਨੂਂ ਮੰਨਦੇ ਹੋਏ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖ਼ਰੀਦਣ ਦਾ ਰਾਹ ਪੱਧਰਾ ਕਰ ਦਿੱਤਾ ਹੈ, ਜਿਸ ਵਿਚ ਕਣਕ ਦੇ ਰੰਗ ਵਿਚ 70 ਫ਼ੀਸਦ ਦੀ ਸਿਫਾਰਿਸ ਮੰਨੀ ਗਈ ਹੈ ਤੇ ਜਿਹੜਾ ਸੁੰਗੜਿਆ ਦਾਣੇ ਦੀ ਪਹਿਲਾ 6 ਫ਼ੀਸਦ ਦੀ ਸ਼ਰਤ ਸੀ ਹੁਣ ਇਹ ਵੱਧ ਕੇ 15 ਫ਼ੀਸਦ ਹੋ ਗਿਆ ਹੈ, ਜਿਹੜਾ ਕਿ ਹੁਣ ਤੱਕ ਇਕ ਰਿਕਾਰਡ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਦੀ ਇਸ ਟੀਮ ਦਾ ਫ਼ੈਸਲਾ ਅਸਲ ਵਿਚ ਕਿਸਾਨਾਂ ਦੇ ਇਕ ਇਕ ਦਾਣੇ ਦਾ ਮੁੱਲ ਪਾਵੇਗਾ ਤੇ ਹੁਣ ਬਿਨਾ ਕਿਸੇ ਰੋਕ ਤੋਂ ਲਗਾਤਾਰ ਕਣਕ ਦੀ ਖ਼ਰੀਦ ਹੋਵੇਗੀ। ਹਾਲਕਿ ਅਨਾਜ ਮੰਡੀ ਵਿਚ ਚਾਰ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰ ਰਹੀਆਂ ਹਨ ਤੇ ਇਨ੍ਹਾਂ ਵਿਚ ਫਿਲਹਾਲ ਮਾਰਕਫੈਡ ਪਹਿਲੇ ਨੰਬਰ 'ਤੇ ਚੱਲ ਰਹੀ ਹੈ। ਇਸ ਦੌਰਾਨ ਮਾਰਕਿਟ ਕਮੇਟੀ ਦੇ ਸਕੱਤਰ ਅਰਵਿੰਦਰ ਸਿੰਘ ਮਾਂਗਟ ਨੇ ਦੱਸਿਆ ਕਿ ਹੁਣ ਤੱਕ ਮੰਡੀ ਵਿਚ 87000 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਤੇ ਕਰੀਬ 44000 ਕੁਇੰਟਲ ਲਿਫਟਿੰਗ ਹੋ ਚੁੱਕੀ ਹੈ ਤੇ ਇਹ ਰਫ਼ਤਾਰ ਹੁਣ ਲਗਾਤਾਰ ਜਾਰੀ ਰਹੇਗੀ।
;
;
;
;
;
;
;