ਅੱਗ ਲੱਗਣ ਕਾਰਨ ਦੋ ਏਕੜ ਕਣਕ ਅਤੇ ਚਾਰ ਏਕੜ ਨਾੜ ਸੜ ਕੇ ਸੁਆਹ
ਪੰਜਗਰਾਈਂ ਕਲਾਂ (ਫ਼ਰੀਦਕੋਟ), 17 ਅਪ੍ਰੈਲ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ 'ਚ ਅੱਗ ਲੱਗਣ ਕਾਰਨ ਦੋ ਏਕੜ ਕਣਕ ਅਤੇ ਚਾਰ ਏਕੜ ਨਾੜ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਦੇ ਸਮੇਂ ਪੰਜਗਰਾਈਂ ਕਲਾਂ ਤੋਂ ਸਿਵੀਆਂ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਐਨ.ਆਰ.ਆਈ. ਜਬਰਜੰਗ ਸਿੰਘ ਗੋਰਖਾ ਗਿੱਲ ਦੇ ਖੇਤ ਚੋਂ ਅਚਾਨਕ ਲੱਗੀ ਅੱਗ ਨਾਲ ਚਾਰ ਏਕੜ ਕਣਕ ਦਾ ਨਾੜ ਅਤੇ ਸੋਨਾ ਸਿੰਘ ਗਿੱਲ ਪੁੱਤਰ ਬਲਵਿੰਦਰ ਸਿੰਘ ਅਤੇ ਸੁਖਰਾਜ ਸਿੰਘ ਬੱਬੀ ਗਿੱਲ ਪੁੱਤਰ ਮਹਿੰਦਰ ਸਿੰਘ ਦੀ ਦੋ ਏਕੜ ਕਣਕ ਸੜ ਕੇ ਸੁਆਹ ਹੋ ਗਈ। ਹਵਾ ਦੀ ਰਫਤਾਰ ਤੇਜ਼ ਹੋਣ ਕਾਰਨ ਜਲਦੀ ਹੀ ਅੱਗ ਤੇਜ਼ੀ ਨਾਲ ਚਾਰ ਚੁਫੇਰੇ ਫੈਲ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੀਆਂ ਦੋ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਜਲਦੀ ਨਾਲ਼ ਹੀ ਅੱਗ ਤੇ ਕਾਬੂ ਪਾ ਲਿਆ। ਇਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਆਲੇ ਦੁਆਲੇ ਵੱਡੀ ਗਿਣਤੀ ਵਿਚ ਕਣਕ ਵੱਢਣ ਵਾਲੀ ਪਈ ਸੀ।
;
;
;
;
;
;
;