ਐਸ.ਸੀ. ਦੇ ਨਾਂ ਉਤੇ ਜੌਬ ਕਾਰਡ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ
ਚੋਗਾਵਾਂ/ਅੰਮ੍ਰਿਤਸਰ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਚੌਕ ਦਾ ਰੋਡ ਜਾਮ ਕਰਕੇ ਵਾਲਮੀਕਿ ਸਮਾਜ ਦੇ ਲੋਕ ਐਸ. ਸੀ. ਦੇ ਨਾਂ ਉਤੇ ਜੌਬ ਕਾਰਡ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ ਉੱਪਰ ਬੈਠ ਗਏ ਹਨ। ਇਸ ਸੰਬੰਧੀ ਭਗਵਾਨ ਵਾਲਮੀਕਿ ਧਰਮ ਸੰਗਠਨ ਭਾਰਤ, ਭਗਵਾਨ ਵਾਲਮੀਕਿ ਟਾਈਗਰ ਫੋਰਸ ਐਕਸ਼ਨ ਕਮੇਟੀ, ਭਗਵਾਨ ਵਾਲਮੀਕਿ ਸੰਘਰਸ਼ ਦਲ, ਏਕਤਾ ਮਿਸ਼ਨ ਪੰਜਾਬ ਗਰੁੱਪ ਆਦਿ ਵਲੋਂ ਗੋਬਿੰਦਾ ਘਰਿੰਡੀ ਕੌਮੀ ਚੇਅਰਮੈਨ, ਸੁਖਦੇਵ ਸਿੰਘ ਬਹਿੜਵਾਲ, ਚੇਅਰਮੈਨ ਪੰਜਾਬ, ਸਾਹਿਬ ਸਿੰਘ ਨੌਸ਼ਹਿਰਾ, ਸਰਵਣ ਸਿੰਘ ਰੈਂਬੋ, ਬਾਬਾ ਲਾਡੀ ਨਾਥ ਆਦਿ ਦੀ ਅਗਵਾਈ ਹੇਠ ਚੋਗਾਵਾਂ ਰੋਡ ਬੰਦ ਕਰਕੇ ਬੀ.ਡੀ.ਓ. ਤੇ ਨਰੇਗਾ ਸੈਕਟਰੀ ਖਿਲਾਫ ਸਖਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਕਲੇਰ ਦੇ ਸਰਪੰਚ ਵਲੋਂ ਬਲਾਕ ਚੋਗਾਵਾਂ ਦੀ ਮਿਲੀ ਭੁਗਤ ਨਾਲ ਆਪਣੇ ਪੁੱਤਰ ਦਾ ਐਸ.ਸੀ. ਦੇ ਨਾਂ ਉਤੇ ਜੌਬ ਕਾਰਡ ਬਣਾ ਕੇ ਉਸਦੇ ਖਾਤੇ ਵਿਚ ਪੈਸੇ ਪਵਾਏ ਜਾ ਰਹੇ ਹਨ। ਜਿਸਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਸੰਬੰਧੀ ਪਿੰਡ ਕਲੇਰ ਦੇ ਸਰਪੰਚ ਨੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਰੰਜਿਸ਼ ਤਹਿਤ ਉਨ੍ਹਾਂ ਉਪਰ ਦੋਸ਼ ਲਗਾਏ ਜਾ ਰਹੇ ਹਨ।
;
;
;
;
;
;
;