'ਆਪ' ਆਗੂਆਂ ਵਲੋਂ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਦੇ ਘਿਰਾਓ ਮੌਕੇ ਕਾਂਗਰਸੀ ਸਮਰਥਕ ਵੀ ਆਏ ਖਹਿਰਾ ਦੇ ਹੱਕ ਵਿਚ
ਭੁਲੱਥ (ਕਪੂਰਥਲਾ), 10 ਜਨਵਰੀ (ਮੇਹਰ ਚੰਦ ਸਿੱਧੂ) - ਇਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਰਾਮਗੜ੍ਹ ਵਿਖੇ ਜਿਸ ਸਮੇਂ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਸਾਹਮਣੇ ਘਿਰਾਓ ਕੀਤਾ ਜਾ ਰਿਹਾ ਸੀ, ਤਾਂ ਦੂਜੇ ਪਾਸੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਆਪਣੇ ਨਿਵਾਸ ਸਥਾਨ ਪਿੰਡ ਰਾਮਗੜ੍ਹ ਵਿਖੇ ਉਨ੍ਹਾਂ ਦੀਗੈਰ ਮੌਜੂਦਗੀ ਦੇ ਕਾਂਗਰਸੀ ਸਮਰਥਕਾਂ ਵਲੋਂ ਵੀ ਕਾਂਗਰਸ ਪਾਰਟੀ ਜ਼ਿਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਕਾਂਗਰਸੀ ਸਮਰਥਕਾਂ ਵਲੋਂ ਕਰਨਦੀਪ ਸਿੰਘ ਖੱਖ (ਪੀ.ਏ. ਵਿਧਾਇਕ ਸੁਖਪਾਲ ਸਿੰਘ ਖਹਿਰਾ), ਨਿਰਮਲ ਸਿੰਘ ਕਿਸਾਨ ਆਗੂ ਅਤੇ ਗੁਰਪ੍ਰੀਤ ਸਿੰਘ ਪੱਡਾ ਨੇ ਬੋਲਦਿਆਂ ਕਿਹਾ, ਕਿ ਗੁਰੂ ਸਾਹਿਬਾਨਾਂ ਦਾ ਅਪਮਾਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਲੋਕਾਂ ਦੇ ਹੱਕਾਂ ਲਈ ਲੜਦੇ ਹੋਏ ਉਸਾਰੂ ਮੁੱਦੇ ਉਠਾਉਂਦੇ ਹਨ, ਜਿਸ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਤੂੰ ਜਾਣੂ ਹਨ। ਇਸ ਮੌਕੇ ਕਾਂਗਰਸੀ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੀ ਗੱਲ ਕਰਦਿਆਂ ਕਿਹਾ, ਕਿ ਸਾਨੂੰ ਜਾਣ ਬੁਝ ਕੇ ਘਰ ਦੇ ਅੰਦਰ ਰੋਕੀ ਰੱਖਿਆ ਹੈ।
;
;
;
;
;
;
;