JALANDHAR WEATHER

ਦਿੱਲੀ ਪ੍ਰਦੂਸ਼ਣ ਖਿਲਾਫ ਜਾਰੀ ਰਹੇਗੀ ਸਾਡੀ ਲੜਾਈ- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 9 ਜਨਵਰੀ (ਏ.ਐਨ.ਆਈ.)- ਭਾਜਪਾ ਦੀ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ 'ਚ ਵਧ ਰਹੇ ਪ੍ਰਦੂਸ਼ਣ 'ਤੇ ਬੋਲਦਿਆਂ ਕਿਹਾ ਕਿ ਪ੍ਰਦੂਸ਼ਣ ਖਿਲਾਫ ਸਾਡੀ ਜੰਗ ਜਾਰੀ ਰਹੇਗੀ।

ਸਿਰਸਾ ਨੇ ਕਿਹਾ, "ਅਸੀਂ ਦਿਖਾਇਆ ਹੈ ਕਿ ਅਸੀਂ 11 ਮਹੀਨਿਆਂ ਵਿਚ ਪ੍ਰਦੂਸ਼ਣ ਨਾਲ ਲੜਨ ਵਿਚ ਕਿਵੇਂ ਕਾਮਯਾਬ ਰਹੇ ਹਾਂ। ਲੰਡਨ ਅਤੇ ਬੀਜਿੰਗ ਨੇ ਆਪਣੇ ਪ੍ਰਦੂਸ਼ਣ ਨੂੰ ਠੀਕ ਕਰ ਲਿਆ ਸੀ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਲੰਡਨ ਨੂੰ ਲਗਭਗ 40-48 ਸਾਲ ਲੱਗੇ ਅਤੇ ਬੀਜਿੰਗ ਨੂੰ 2013 ਤੋਂ 2023 ਤੱਕ 10 ਸਾਲ ਲੱਗੇ। ਇਹ ਉਦੋਂ ਹੀ ਸੰਭਵ ਹੋਇਆ ਜਦੋਂ ਉਨ੍ਹਾਂ ਨੇ 350 ਤੋਂ ਵੱਧ ਪਿੰਡਾਂ ਨੂੰ ਤਬਾਹ ਕਰ ਦਿੱਤਾ, ਸਾਰੇ ਉਦਯੋਗਾਂ ਨੂੰ ਹਟਾ ਦਿੱਤਾ ਅਤੇ ਸਾਰੇ ਵਾਹਨ ਬੰਦ ਕਰ ਦਿੱਤੇ।

ਉਨ੍ਹਾਂ ਕਿਹਾ ਕਿ  ਦਿੱਲੀ ਇਕ ਸੁੰਦਰ ਬਾਗ਼ ਹੈ। ਝੁੱਗੀ-ਝੌਂਪੜੀ ਵਾਲੇ ਵੀ ਸਾਡੇ ਹਨ ਅਤੇ ਉੱਚੀਆਂ ਇਮਾਰਤਾਂ ਵਾਲੇ ਵੀ ਸਾਡੇ ਹਨ, ਇਸ ਲਈ ਪ੍ਰਦੂਸ਼ਣ ਨੂੰ ਇੱਥੇ ਇਕ ਯੋਜਨਾਬੱਧ ਪਹੁੰਚ ਰਾਹੀਂ ਹੀ ਰੋਕਿਆ ਜਾ ਸਕਦਾ ਹੈ। ਅਸੀਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਪ੍ਰਦੂਸ਼ਣ ਵਿਰੁੱਧ ਲੜਾਈ ਜਾਰੀ ਰਹੇਗੀ। ਇਹ ਲੜਾਈ ਦਿੱਲੀ ਅਤੇ ਗੁਆਂਢੀ ਰਾਜਾਂ ਦੇ ਲੋਕਾਂ ਨੂੰ ਸਾਂਝੇ ਤੌਰ 'ਤੇ ਲੜਨੀ ਪਵੇਗੀ, ਭਾਵੇਂ ਉਹ ਨੋਇਡਾ ਹੋਵੇ, ਗ੍ਰੇਟਰ ਨੋਇਡਾ ਹੋਵੇ, ਗਾਜ਼ੀਆਬਾਦ, ਫਰੀਦਾਬਾਦ, ਗੁਰੂਗ੍ਰਾਮ, ਪਲਵਲ ਹੋਵੇ ਜਾਂ ਰੋਹਤਕ। ਸਾਨੂੰ ਸਾਰਿਆਂ ਨੂੰ ਇਕੱਠੇ ਲੜਨਾ ਪਵੇਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ