JALANDHAR WEATHER

ਪੈਰਿਸ ਦਾ ਲੂਵਰ ਅਜਾਇਬ ਘਰ ਖੁੱਲ੍ਹਿਆ ਪਰ ਕੁਝ ਹਿੱਸੇ ਬੰਦ ਰਹੇ , ਸਟਾਫ ਹੜਤਾਲ 'ਤੇ

ਪੈਰਿਸ , 5 ਜਨਵਰੀ - ਪੈਰਿਸ ਵਿਚ ਲੂਵਰ ਅਜਾਇਬ ਘਰ 'ਚ ਅਕਤੂਬਰ ਵਿਚ ਗਹਿਣਿਆਂ ਦੀ ਚੋਰੀ ਅਤੇ ਕਰਮਚਾਰੀਆਂ ਦੇ ਵਿਵਾਦ ਕਾਰਨ - ਤਿੰਨ ਘੰਟੇ ਦੀ ਦੇਰੀ ਤੋਂ ਬਾਅਦ ਖੁੱਲ੍ਹਿਆ ਪਰ ਹੜਤਾਲ ਕਾਰਨ ਕੁਝ ਹਿੱਸੇ ਬੰਦ ਰਹੇ। ਸਟਾਫ ਨੇ ਦਿਨ ਦੇ ਸ਼ੁਰੂ ਵਿਚ ਇਹ ਫ਼ੈਸਲਾ ਕਰਨ ਲਈ ਮੀਟਿੰਗ ਕੀਤੀ ਸੀ ਕਿ ਤਨਖਾਹ ਅਤੇ ਕੰਮ ਕਰਨ ਦੀਆਂ ਸਥਿਤੀਆਂ ਦੇ ਵਿਰੋਧ ਵਿਚ ਰੋਲਿੰਗ ਹੜਤਾਲ ਮੁੜ ਸ਼ੁਰੂ ਕੀਤੀ ਜਾਵੇ ਜਾਂ ਨਹੀਂ। ਹੜਤਾਲ ਪਿਛਲੇ ਮਹੀਨੇ ਸ਼ੁਰੂ ਹੋਈ ਸੀ ਪਰ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ 19 ਦਸੰਬਰ ਨੂੰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।


ਲੂਵਰ ਦੁਨੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਹੈ ਪਰ ਪਿਛਲੇ ਅਕਤੂਬਰ ਵਿਚ ਹੋਈ ਡਕੈਤੀ ਨੇ ਹੈਰਾਨ ਕਰ ਦਿੱਤਾ ਹੈ, ਜਦੋਂ ਚਾਰ ਚੋਰ $102 ਮਿਲੀਅਨ ਦੇ ਗਹਿਣੇ ਲੈ ਗਏ ਸਨ। ਗਹਿਣੇ ਅਜੇ ਵੀ ਲਾਪਤਾ ਹਨ। ਇਹ ਹਾਲ ਹੀ ਵਿਚ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਤੋਂ ਵੀ ਪ੍ਰਭਾਵਿਤ ਹੋਇਆ ਹੈ, ਜਿਸ ਵਿਚ ਪਾਣੀ ਦੀ ਲੀਕ ਵੀ ਸ਼ਾਮਿਲ ਹੈ ਜਿਸ ਨੇ ਪ੍ਰਾਚੀਨ ਕਿਤਾਬਾਂ ਨੂੰ ਨੁਕਸਾਨ ਪਹੁੰਚਾਇਆ ਸੀ । ਯੂਨੀਅਨਾਂ ਨੇ ਕਿਹਾ ਹੈ ਕਿ ਲੂਵਰ ਦੇ ਸਟਾਫ ਨੂੰ ਜ਼ਿਆਦਾ ਕੰਮ ਲਿਆ ਜਾਂਦਾ ਹੈ। ਉਹ ਹੋਰ ਭਰਤੀ ਤੇ ਤਨਖਾਹ ਵਿਚ ਵਾਧੇ ਦੀ ਮੰਗ ਕਰ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ