JALANDHAR WEATHER

ਉਤਰਾਖ਼ੰਡ: ਅਲਮੋੜਾ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਬੱਸ, ਸੱਤ ਦੀ ਮੌਤ

ਦੇਹਰਾਦੂਨ ,30 ਦਸੰਬਰ - ਉਤਰਾਖੰਡ ਦੇ ਅਲਮੋੜਾ ਵਿਚ ਅੱਜ ਸਵੇਰੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ ਵਿਚ ਡਿੱਗ ਗਈ, ਜਿਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 11 ਤੋਂ ਵੱਧ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਭਿਖਿਆਸੈਨ-ਰਾਮਨਗਰ ਸੜਕ 'ਤੇ ਸ਼ੀਲਾਪਾਣੀ (ਵਿਨਾਇਕ ਖੇਤਰ) ਦੇ ਨੇੜੇ ਵਾਪਰਿਆ, ਜੋ ਕਿ ਭਿਖਿਆਸੈਨ ਤੋਂ ਲਗਭਗ 4 ਕਿਲੋਮੀਟਰ ਦੂਰ ਹੈ।

ਬੱਸ ਦਵਾਰਹਾਟ-ਭੀਖਿਆਸੈਨ-ਬਸੋਤ ਰਾਹੀਂ ਰਾਮਨਗਰ ਵੱਲ ਜਾ ਰਹੀ ਸੀ। ਹਾਦਸੇ ਵਿਚ ਕਈ ਹੋਰ ਯਾਤਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਦੀ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪੁੱਜ ਗਈ। ਐਂਬੂਲੈਂਸ ਸੇਵਾ ਅਤੇ ਆਫ਼ਤ ਪ੍ਰਬੰਧਨ ਟੀਮਾਂ ਵੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਔਖੇ ਪਹਾੜੀ ਇਲਾਕੇ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਪਿੰਡ ਵਾਸੀਆਂ ਨੇ ਵੀ ਬਚਾਅ ਕਾਰਜਾਂ ਵਿਚ ਸਹਾਇਤਾ ਕੀਤੀ। ਜ਼ਖਮੀਆਂ ਨੂੰ ਖੱਡ ਵਿਚੋਂ ਕੱਢਣ ਅਤੇ ਨੇੜਲੇ ਹਸਪਤਾਲਾਂ ਵਿਚ ਲਿਜਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਦਸੇ ਦਾ ਸ਼ਿਕਾਰ ਹੋਈ ਬੱਸ ਰਾਮਨਗਰ ਦੀ ਕੁਮਾਉਂ ਮੋਟਰ ਓਨਰਜ਼ ਯੂਨੀਅਨ (ਕੇਐਮਓਯੂ) ਲਿਮਟਿਡ ਦੀ ਸੀ। ਇਸ ਨੇ ਸਵੇਰੇ 11 ਵਜੇ ਦੁਆਰਹਾਟ ਨੋਬਾਰਾ ਪਹੁੰਚਣੀ ਸੀ। ਇਸ ਦੌਰਾਨ, ਸੈਲਪਾਣੀ ਬੰਦ ਦੇ ਨੇੜੇ ਡਰਾਈਵਰ ਨੇ ਅਚਾਨਕ ਬੱਸ ਤੋਂ ਕੰਟਰੋਲ ਗੁਆ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ