ਗੋਆ ਅਗਨੀਕਾਂਡ: ਦਿੱਲੀ ਲਿਆਂਦੇ ਗਏ ਲੂਥਰਾ ਭਰਾ
ਨਵੀਂ ਦਿੱਲੀ, 16 ਦਸੰਬਰ - ਉੱਤਰੀ ਗੋਆ ਦੇ ਅਰਪੋਰਾ ਨਾਈਟ ਕਲੱਬ ਅੱਗ ਮਾਮਲੇ ਵਿਚ ਇਕ ਵੱਡੀ ਕਾਰਵਾਈ ਵਿਚ ਮੁੱਖ ਦੋਸ਼ੀ ਗੌਰਵ ਅਤੇ ਸੌਰਭ ਲੂਥਰਾ ਨੂੰ ਅੱਜ ਦੁਪਹਿਰ ਦਿੱਲੀ ਲਿਆਂਦਾ ਗਿਆ। ਗੋਆ ਪੁਲਿਸ ਹੁਣ ਲੂਥਰਾ ਭਰਾਵਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਫਿਰ ਉਨ੍ਹਾਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਅੱਗੇ ਦੀ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਨਾਈਟ ਕਲੱਬ ਜ਼ਰੂਰੀ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਕੰਮ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਗੌਰਵ ਲੂਥਰਾ ਅਤੇ ਸੌਰਭ ਲੂਥਰਾ ਵਿਰੁੱਧ ਗੈਰ-ਇਰਾਦਤਨ ਹੱਤਿਆ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਗੋਆ ਨਾਈਟ ਕਲੱਬ ਵਿਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ।
;
;
;
;
;
;
;
;