ਬਲਾਕ ਸ਼ਹਿਣਾ 'ਚ 60128 ਮਹਿਲਾ ਵੋਟਰ ਅਤੇ 67576 ਮਰਦ ਵੋਟਰ 14 ਦਸੰਬਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ-ਐਸ.ਡੀ.ਐਮ.
ਤਪਾ ਮੰਡੀ (ਬਰਨਾਲਾ ) ,11 ਦਸੰਬਰ ( ਵਿਜੇ ਸ਼ਰਮਾ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਮਨ ਅਮਾਨ ਨਾਲ ਕਰਵਾਈਆਂ ਜਾਣਗੀਆਂ ,ਜਿਸ ਤਹਿਤ ਵੋਟਰ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਸ਼ਹਿਣਾ ਦੇ ਰਿਟਰਨਿੰਗ ਅਫ਼ਸਰ- ਕਮ- ਉਪ ਮੰਡਲ ਮਜਿਸਟਰੇਟ ਸਬ ਡਿਵੀਜ਼ਨ ਤਪਾ ਆਯੂਸ਼ ਗੋਇਲ ਨੇ ਦੱਸਿਆ ਕਿ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਬਲਾਕ ਸ਼ਹਿਣਾ ਵਿਚ ਕੁੱਲ ਮਹਿਲਾ ਵੋਟਰ 60128 ਅਤੇ ਮਰਦ ਵੋਟਰ 67576 , ਕੁੱਲ 1,27704 ਮਤਦਾਤਾ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾਉਣਗੇ । ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਨਿਰਧਾਰਤ ਕੇਂਦਰਾਂ ‘ਤੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਸ਼ਹਿਣਾ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 4
ਜ਼ੋਨ ਹਨ ਅਤੇ ਬਲਾਕ ਸ਼ਹਿਣਾ ਵਿਚ ਬਲਾਕ ਸੰਮਤੀ ਦੇ 25 ਜ਼ੋਨ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਤਹਿਤ ਤਾਜੋਕੇ ,ਫ਼ਤਹਿਗੜ੍ਹ ਛੰਨਾ ਅਤੇ ਕਾਲੇਕੇ ਵਿਖੇ ਸਰਬ ਸੰਮਤੀ ਹੋ ਗਈ ਹੈ। । ਐਸ.ਡੀ.ਐਮ. ਗੋਇਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਪੂਰਾ ਅਧਿਕਾਰ ਹੈ ,ਇਸ ਲਈ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਪਾਉਣੀ ਚਾਹੀਦੀ ਹੈ।
;
;
;
;
;
;
;