JALANDHAR WEATHER

ਚੋਰਾਂ ਨੇ 4 ਦੁਕਾਨਾਂ ਦੇ ਸ਼ਟਰ ਤੋੜ ਕੇ ਨਗਦੀ ਤੇ ਕੀਮਤੀ ਸਮਾਨ 'ਤੇ ਕੀਤੇ ਹੱਥ ਸਾਫ਼

ਖੇਮਕਰਨ (ਤਰਨਤਾਰਨ), 17 ਅਗਸਤ (ਰਾਕੇਸ਼ ਬਿੱਲਾ) - ਸਰਹੱਦੀ ਕਸਬਾ ਖੇਮਕਰਨ ਚ ਬੀਤੀ ਰਾਤ ਬਰੇਜਾ ਗੱਡੀ 'ਚ ਆਏ ਕਰੀਬ ਛੇ ਚੋਰਾਂ ਦੇ ਗਰੋਹ ਨੇ ਬੇਖੌਫ ਹੋ ਕਿ ਚਾਰ ਦੁਕਾਨਾਂ ਦੇ ਸ਼ਟਰ ਤੋੜੇ ਤੇ ਦੁਕਾਨਾਂ ਵਿਚੋਂ ਨਗਦੀ ਤੇ ਸਮਾਨ ਗੱਡੀ ਚ ਭਰ ਕਿ ਫਰਾਰ ਹੋ ਗਏ ।ਰਾਤ ਕਰੀਬ ਇਕ ਵਜੇ ਮੰਦਿਰ ਚ ਜਨਮ ਅਸ਼ਟਮੀ ਮਨਾ ਕੇ ਸ਼ਹਿਰ ਵਾਸੀ ਅਜੇ ਆਪਣੇ ਆਪਣੇ ਘਰਾਂ ਨੂੰ ਗਏ ਸਨ ਕਿ ਢਾਈ ਵਜੇ ਦੇ ਕਰੀਬ ਚੋਰਾਂ ਦੇ ਗਰੋਹ ਨੇ ਪਹਿਲਾਂ ਬਾਹਰਲੇ ਬਾਜ਼ਾਰ ਚ ਇਕ ਚੌਂਕੀਦਾਰ ਨੂੰ ਬੰਨ੍ਹ ਕੇ ਦੋ ਲੋਹੇ ਦੀਆਂ ਦੁਕਾਨਾਂ ਦੇ ਸ਼ਟਰ ਤੋੜੇ ਤੇ ਬਾਅਦ 'ਚ ਬਿਜਲੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਗੱਡੀ ਬਾਹਰ ਖੜੀ ਕਰਕੇ ਕਰੀਬ ਦੋ ਲੱਖ ਦੀ ਕੀਮਤ ਦੀ ਬਿਜਲੀ ਦੀ ਤਾਰ ਦੇ ਬੰਡਲ ਲੱਦ ਕੇ ਤੇ ਦੁਕਾਨ ਦਾ ਗੱਲਾ ਤੋੜ ਕੇ ਨਗਦੀ ਵੀ ਲੈ ਗਏ।ਚੋਰ ਬਾਹਰ ਮੇਨ ਰੋਡ ਤੇ ਕਰਿਆਨੇ ਦੀ ਦੁਕਾਨ ਦਾ ਵੀ ਸ਼ਟਰ ਤੋੜ ਕੇ ਨਗਦੀ ਲੈ ਗਏ।ਇਸ ਘਟਨਾ ਕਾਰਨ ਸ਼ਹਿਰ 'ਚ ਦਹਿਸ਼ਤ ਵਰਗਾ ਮਾਹੋਲ ਹੈ।ਸਾਰਾ ਬਾਜ਼ਾਰ ਰੋਸ ਵਜੋਂ ਬੰਦ ਹੈ।ਸਮੂਹ ਦੁਕਾਨਦਾਰ ਸਥਾਨਕ ਮੰਦਿਰ ਚ ਇਕੱਤਰ ਹੋ ਰਹੇ ਹਨ।ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।ਫਿਲਹਾਲ ਬਾਜ਼ਾਰ ਬੰਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ