ਰਾਵੀ ਦਰਿਆ ਵਿਚ ਵੀ ਅੱਜ ਛੱਡਿਆ ਜਾਵੇਗਾ 1.50 ਲੱਖ ਕਿਊਸਕ ਪਾਣੀ ਹੋਰ

ਅਜਨਾਲਾ (ਅੰਮ੍ਰਿਤਸਰ), 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿਚ ਅੱਜ 150000 (ਡੇਢ ਲੱਖ) ਕਿਊਸਕ ਤੋਂ ਵੱਧ ਪਾਣੀ ਆਵੇਗਾ, ਕਿਉਂਕਿ ਜੰਮੂ (ਕਠੂਆ) ਦੇ ਕੈਚਮੈਂਟ ਵਿਚ ਜ਼ਿਆਦਾਤਰ ਨਾਲੇ/ਨਦੀਆਂ ਪੂਰੀ ਸਮਰੱਥਾ ਨਾਲ ਵਗ ਰਹੀਆਂ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਸਵੇਰੇ ਰਾਵੀ ਦਰਿਆ ਵਿਚ 70000 ਕਿਊਸਿਕ ਪਾਣੀ ਆ ਰਿਹਾ ਸੀ। 1.50 ਲੱਖ ਕਿਊਸਿਕ ਪਾਣੀ ਹੋਰ ਆਉਣ ਨਾਲ ਰਾਵੀ ਦਰਿਆ ਕਾਫੀ ਭਰ ਜਾਵੇਗਾ।