ਮੰਡੀ : ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਦੇ ਖੇਤਰਾਂ 'ਚ ਹੜ੍ਹਾਂ ਦੀਆਂ ਕਈ ਘਟਨਾਵਾਂ ਆਈਆਂ ਸਾਹਮਣੇ
ਮੰਡੀ (ਹਿਮਾਚਲ ਪ੍ਰਦੇਸ਼), 17 ਅਗਸਤ - ਅੱਜ ਮੰਡੀ ਜ਼ਿਲ੍ਹੇ ਵਿਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਦੇ ਮੰਡੀ-ਕੁੱਲੂ ਖੇਤਰ ਦੇ ਨਾਲ-ਨਾਲ ਪਨਾਰਸਾ, ਟਕੋਲੀ ਅਤੇ ਨਾਗਵੈਨ ਖੇਤਰਾਂ ਵਿਚ ਕਈ ਹੜ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ। ਹਾਈਵੇਅ 'ਤੇ ਸੰਪਰਕ ਕਈ ਥਾਵਾਂ 'ਤੇ ਬੰਦ ਹੋ ਗਿਆ ਹੈ। ਏਐਸਪੀ, ਮੰਡੀ ਸਚਿਨ ਹੀਰੇਮਥ ਅਨੁਸਾਰ ਘਟਨਾਵਾਂ ਵਿਚ ਮਨੁੱਖੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ:,।