ਅਜਨਾਲਾ-ਰਾਜਾਸਾਂਸੀ ਹਵਾਈ ਅੱਡਾ-ਅੰਮ੍ਰਿਤਸਰ ਮਾਰਗ 'ਤੇ ਟਰੈਕਟਰ ਰੋਸ ਮਾਰਚ

ਰਾਜਾਸਾਂਸੀ/ਹਰਸ਼ਾ ਛੀਨਾ (ਅੰਮਿ੍ਤਸਰ), 30 ਜੁਲਾਈ (ਹਰਦੀਪ ਸਿੰਘ ਖੀਵਾ, ਕੜਿਆਲ) - ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਜਥੇਬੰਦੀਆਂ ਦੇ ਸਮੂਹ ਆਗੂਆਂ ਦੀ ਅਗਵਾਈ 'ਚ ਅਜਨਾਲਾ- ਰਾਜਾਸਾਂਸੀ ਹਵਾਈ ਅੱਡਾ-ਅੰਮਿ੍ਤਸਰ ਰੋਡ 'ਤੇ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਿਆ ਗਿਆ।
ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਚ ਡਾ: ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਧਨਵੰਤ ਸਿੰਘ ਖਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ, ਡਾ. ਪਰਮਿੰਦਰ ਸਿੰਘ ਪੰਡੋਰੀ, ਦਲਵਿੰਦਰ ਸਿੰਘ ਸਾਹ ਅਦਲੀਵਾਲਾ, ਸਤਨਾਮ ਸਿੰਘ ਝੰਡੇਰ, ਸਵਿੰਦਰ ਸਿੰਘ ਮੀਰਾਂਕੋਟ, ਕੁਲਵੰਤ ਸਿੰਘ ਮੱਲੂਨਗਲ, ਕਸ਼ਮੀਰ ਸਿੰਘ ਧੰਗਈ, ਸੁਖਰਾਮਬੀਰ ਸਿੰਘ ਲੁਹਾਰਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਏਜੰਡੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਇਸ ਕਿਸਾਨ,ਮਜ਼ਦੂਰ ਮਾਰੂ ਨੀਤੀ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੱਥੇ ਪੰਜਾਬ ਭਰ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ ਉੱਥੇ ਅੱਜ ਦੇ ਇਸ ਉਲੀਕੇ ਪ੍ਰੋਗਰਾਮ ਤਹਿਤ ਇਹ ਰੋਸ ਰੋਸ ਕੱਢਿਆ ਗਿਆ ਹੈ।