JALANDHAR WEATHER

ਬਸਤੀ ਬਾਵਰੀਆ (ਬੰਦੀ ਵਾਲਾ) ਦੀ ਸਰਬਸੰਮਤੀ ਨਾਲ ਤਿੰਨ ਪੰਚਾਇਤ ਮੈਂਬਰਾਂ ਦੀ ਕੀਤੀ ਗਈ ਚੋਣ

ਮੰਡੀ ਲਾਧੂਕਾ 9ਫ਼ਿਰੋਜ਼ਪੁਰ), 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਪਿੰਡ ਬਸਤੀ ਬਾਵਰੀਆ (ਬੰਦੀ ਵਾਲਾ) ਦੇ ਵਸਨੀਕ ਰਾਮਦੇਵ ਜੋਸ਼ਨ ਦੇ ਸਹਿਯੋਗ ਸਦਕਾ ਤਿੰਨ ਪੰਚਾਇਤ ਮੈਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਮਹਿੰਗਾ ਸਿੰਘ, ਕਾਕਾ ਸਿੰਘ, ਸੀਤਾ ਰਾਣੀ ਨੂੰ ਪੰਚਾਇਤ ਮੈਬਰ ਬਣਾਇਆ ਗਿਆ। ਇਸ ਮੌਕੇ 'ਤੇ ਰਾਮਦੇਵ ਜੋਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਬਸਤੀ ਬਾਵਰੀਆ (ਬੰਦੀ ਵਾਲਾ) ਵਿਖੇ ਪਹਿਲੀ ਵਾਰ 26 ਸਾਲ ਬਾਅਦ ਸਾਡੇ ਪੰਚਾਇਤ ਦੀ ਸਰਬਸੰਮਤੀ ਕਰਵਾਈ ਗਈ ਹੈ। ਇਸ ਮੌਕੇ 'ਤੇ ਰਾਮਦੇਵ ਜੋਸ਼ਨ ਤੋਂ ਇਲਾਵਾ ਕ੍ਰਿਸ਼ਨਾ ਰਾਣੀ ਸਰਪੰਚ, ਬਾਬਾ ਜੋਗਾ ਸਿੰਘ, ਸੁਰਜੀਤ ਸਿੰਘ, ਕ੍ਰਿਸ਼ਨ ਸਿੰਘ, ਕਾਲਾ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਚੜ੍ਹਤ ਸਿੰਘ, ਚਾਨਾ ਸਿੰਘ, ਮੰਗਲ ਸਿੰਘ, ਮਾੜੂ ਰਾਮ, ਢੋਲੂ ਰਾਮ, ਗੁਰਜੰਟ ਸਿੰਘ, ਨਾਮਦੇਵ, ਗੋਪੀ, ਬਲਦੇਵ ਸਿੰਘ, ਸੁਖਦੇਵ ਸਿੰਘ ਆਦਿ ਵਲੋਂ ਪੰਚਾਇਤ ਮੈਬਰਾਂ ਦਾ ਹਾਰ ਪਾਕੇ ਸਵਾਗਤ ਕੀਤਾ ਗਆਿ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ