JALANDHAR WEATHER

ਪੁਲਿਸ ਪ੍ਰਸ਼ਾਸਨ ਵਲੋਂ ਹੋਟਲਾਂ 'ਤੇ ਵੱਡੀ ਕਾਰਵਾਈ, ਤਿੰਨ ਹੋਟਲਾਂ 'ਤੇ ਲੱਗੇ ਜਿੰਦਰੇ

ਬਰਨਾਲਾ, 25 ਜੁਲਾਈ (ਰਾਜਪਨੇਸਰ)-ਅੱਜ ਬਰਨਾਲਾ ਪੁਲਿਸ ਵਲੋਂ ਡੀ.ਐਸ.ਪੀ. ਸਿਟੀ ਸਰਦਾਰ ਸਤਬੀਰ ਸਿੰਘ ਦੀ ਅਗਵਾਈ ਹੇਠ ਬਰਨਾਲਾ ਵਿਖੇ ਕਈ ਹੋਟਲਾਂ ਉਤੇ ਚੈਕਿੰਗ ਕੀਤੀ ਗਈ ਅਤੇ ਤਿੰਨ ਹੋਟਲਾਂ ਵਿਚ ਖਾਮੀਆਂ ਪਾਈਆਂ ਗਈਆਂ ਜਿਨ੍ਹਾਂ ਉਤੇ ਸੰਬੰਧਿਤ ਵਿਭਾਗਾਂ ਵਲੋਂ ਜਿੰਦਰੇ ਲਗਾਏ ਗਏ ਅਤੇ ਕਈ ਜੋੜਿਆਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਆਧਾਰ ਕਾਰਡ, ਸ਼ਨਾਖਤੀ ਕਾਰਡ ਚੈੱਕ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਬੀਰ ਸਿੰਘ ਨੇ ਦੱਸਿਆ ਕਿ ਅੱਜ ਬਰਨਾਲਾ ਦੇ ਕਈ ਹੋਟਲਾਂ ਵਿਚ ਚੈਕਿੰਗ ਕੀਤੀ ਗਈ।

ਅੱਜ ਤਿੰਨ ਹੋਟਲਾਂ oya ਮਿਲਨ, ਹੋਟਲ ਕੈਨੇਡਾ ਅਤੇ ਹੋਟਲ ਸਿਮਰ ਵਿਚ ਚੈਕਿੰਗ ਕੀਤੀ ਅਤੇ ਕਈ ਕਮਰਿਆਂ ਵਿਚ ਜੋੜਿਆਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਆਧਾਰ ਕਾਰਡ ਅਤੇ ਪਰੂਫ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਚੈਕਿੰਗ ਜਾਰੀ ਰਹੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ