ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਸਮੇਤ ਬੈਰਕ ਬਦਲੀ ਅਰਜ਼ੀ 'ਤੇ ਸੁਣਵਾਈ ਸ਼ੁਰੂ

ਚੰਡੀਗੜ੍ਹ, 25 ਜੁਲਾਈ (ਕਪਿਲ ਵਧਵਾ)-ਮੁਹਾਲੀ ਅਦਾਲਤ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਸਮੇਤ ਬੈਰਕ ਬਦਲੀ ਅਰਜ਼ੀ ਉਤੇ ਸੁਣਵਾਈ ਸ਼ੁਰੂ ਹੋਈ ਹੈ। ਸੁਣਵਾਈ ਮੌਕੇ ਅਤੇ ਸਰਕਾਰੀ ਧਿਰ ਦੇ ਵਕੀਲ ਫੈਰੀ ਸੋਫਤ ਮੌਜੂਦ ਹਨ। ਦੂਜੇ ਪਾਸੇ ਬਚਾਅ ਧਿਰ ਦੇ ਵਕੀਲ ਐਚ. ਐਸ. ਧਨੋਆ, ਡੀ. ਐਸ. ਸੋਬਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੀ ਹਾਜ਼ਰ ਹਨ। ਅਦਾਲਤ ਤੇ ਹੁਕਮਾਂ ਅਨੁਸਾਰ ਮਜੀਠੀਆ ਮਾਮਲੇ ਦੀ ਸੁਣਵਾਈ ਮੌਕੇ ਇਸ ਕੇਸ ਨਾਲ ਸਬੰਧਿਤ ਵਿਅਕਤੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਕੋਰਟ ਰੂਮ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ ਸੁਣਵਾਈ ਮੌਕੇ ਵਿਜੀਲੈਂਸ ਬਿਊਰੋ ਮੁਹਾਲੀ ਦੇ ਏ.ਆਈ.ਜੀ. ਸਵਰਨਦੀਪ ਸਿੰਘ ਵੀ ਮੌਜੂਦ ਹਨ।