ਭ੍ਰਿਸ਼ਟਾਚਾਰ ਮਾਮਲਾ : ਜਲੰਧਰ ਮੋਬਾਇਲ ਵਿੰਗ ਦੇ ਸਾਬਕਾ ਟੈਕਸੇਸ਼ਨ ਕਮਿਸ਼ਨਰ ਸੁਖਵਿੰਦਰ ਸਿੰਘ ਤੇ ਰੂਬੀ ਕਪੂਰ ਨੂੰ ਹੋਈ ਸਜ਼ਾ
.jpg)





ਜਲੰਧਰ, 22 ਜੁਲਾਈ-ਮੋਬਾਇਲ ਵਿੰਗ ਦੇ ਸਾਬਕਾ ਸਹਾਇਕ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਸੁਖਵਿੰਦਰ ਸਿੰਘ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅੱਜ ਲੁਧਿਆਣਾ ਦੀ ਅਦਾਲਤ ਵਿਚ 67 ਸਾਲਾ ਸੁਖਵਿੰਦਰ ਸਿੰਘ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੁਣਵਾਈ ਹੋਈ। ਜਿਥੇ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੁਖਵਿੰਦਰ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸੁਖਵਿੰਦਰ ਸਿੰਘ ਦਾ ਸਮਰਥਨ ਕਰਨ ਵਾਲੇ ਜੋਗਿੰਦਰ ਪਾਲ ਦੇ ਪੁੱਤਰ 48 ਸਾਲਾ ਰੂਬੀ ਕਪੂਰ ਨੂੰ ਵੀ 5 ਸਾਲ ਦੀ ਸਜ਼ਾ ਸੁਣਾਈ ਹੈ।
ਇਸ ਮਾਮਲੇ ਵਿਚ ਦੋਵਾਂ ਨੇ ਅਦਾਲਤ ਨੂੰ ਨਰਮੀ ਦਿਖਾਉਣ ਲਈ ਕਿਹਾ ਸੀ ਪਰ ਅਦਾਲਤ ਨੇ ਦੋਵਾਂ ਦੀ ਅਪੀਲ ਰੱਦ ਕਰ ਦਿੱਤੀ ਅਤੇ ਸਜ਼ਾ ਦੇ ਨਾਲ-ਨਾਲ 20-20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਸੁਖਵਿੰਦਰ ਸਿੰਘ 'ਤੇ ਆਈ.ਪੀ.ਸੀ. 409, 420, 201, 120B ਅਤੇ 13 (I) (d) ਅਤੇ 13 (I) ਭ੍ਰਿਸ਼ਟਾਚਾਰ ਤਹਿਤ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਵਿਚ, ਦੋਸ਼ੀ ਰੂਬੀ ਉਰਫ਼ ਰੂਬੀ ਕਪੂਰ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਸਦੇ ਦੋ ਪੁੱਤਰ ਹਨ ਜੋ ਕਿ ਪੜ੍ਹ ਰਹੇ ਹਨ। ਉਸਦੀ ਮਾਂ ਲਗਭਗ 80 ਸਾਲ ਦੀ ਹੈ, ਜੋ ਕਿ ਕਈ ਬੀਮਾਰੀਆਂ ਤੋਂ ਪੀੜਤ ਹੈ ਅਤੇ ਆਪਣੀਆਂ ਦਵਾਈਆਂ ਲਈ ਉਸ 'ਤੇ ਨਿਰਭਰ ਹੈ। ਅਜਿਹੀ ਸਥਿਤੀ ਵਿਚ, ਉਹ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਹੈ। ਉਸਨੇ ਸਜ਼ਾ ਦੇ ਮਾਮਲੇ ਵਿਚ ਨਰਮ ਰਵੱਈਆ ਅਪਣਾਉਣ ਦੀ ਵੀ ਬੇਨਤੀ ਕੀਤੀ ਹੈ।