JALANDHAR WEATHER

ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਲੈ ਕੇ ਆਈ.ਸੀ.ਸੀ. ਦਾ ਵੱਡਾ ਫ਼ੈਸਲਾ , 2031 ਤੱਕ ਇੰਗਲੈਂਡ ਤੋਂ ਬਾਹਰ ਨਹੀਂ ਹੋਵੇਗਾ ਫਾਈਨਲ

ਨਵੀਂ ਦਿੱਲੀ , 20 ਜੁਲਾਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਨਵੀਂ ਦਿੱਲੀ , 20 ਜੁਲਾਈ ) ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਭਵਿੱਖ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਇਸ ਟੂਰਨਾਮੈਂਟ ਦੇ ਅਗਲੇ 3 ਐਡੀਸ਼ਨਾਂ ਦੇ ਫਾਈਨਲ ਮੈਚ ਕਿਸ ਦੇਸ਼ ਵਿਚ ਖੇਡੇ ਜਾਣਗੇ, ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੰਗਾਪੁਰ ਵਿਚ ਹੋਈ ਆਈ.ਸੀ.ਸੀ. ਦੀ ਮੀਟਿੰਗ ਤੋਂ ਬਾਅਦ, ਆਈ.ਸੀ.ਸੀ. ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅਗਲੇ 3 ਐਡੀਸ਼ਨਾਂ ਦੇ ਫਾਈਨਲ ਉਸੇ ਦੇਸ਼ ਵਿਚ ਖੇਡੇ ਜਾਣਗੇ।


2027, 2029 ਅਤੇ 2031 ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਮੇਜ਼ਬਾਨੀ ਇੰਗਲੈਂਡ ਨੂੰ ਸੌਂਪ ਦਿੱਤੀ ਗਈ ਹੈ। ਇਸ ਫ਼ੈਸਲੇ ਨੂੰ ਟੈਸਟ ਕ੍ਰਿਕਟ ਨੂੰ ਹੋਰ ਰੋਮਾਂਚਕ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਡਬਲਯੂ.ਟੀ.ਸੀ. ਫਾਈਨਲ ਦੀ ਮੇਜ਼ਬਾਨੀ ਲਈ ਇੰਗਲੈਂਡ ਨੂੰ ਚੁਣੇ ਜਾਣ ਦੇ ਪਿੱਛੇ ਕਈ ਕਾਰਨ ਹਨ।

ਇੰਗਲੈਂਡ ਨੂੰ ਕ੍ਰਿਕਟ ਦਾ ਗੜ੍ਹ ਮੰਨਿਆ ਜਾਂਦਾ ਹੈ। ਹੁਣ ਤੱਕ 3 ਡਬਲਯੂ.ਟੀ.ਸੀ. ਫਾਈਨਲ ਖੇਡੇ ਜਾ ਚੁੱਕੇ ਹਨ ਅਤੇ ਤਿੰਨੋਂ ਮੈਚ ਇੰਗਲੈਂਡ ਵਿਚ ਖੇਡੇ ਗਏ ਹਨ। 2021 ਵਿਚ ਪਹਿਲਾ ਡਬਲਯੂ.ਟੀ.ਸੀ.ਫਾਈਨਲ ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਸਾਊਥੈਂਪਟਨ ਵਿਚ ਖੇਡਿਆ ਗਿਆ ਸੀ ਅਤੇ ਡਬਲਯੂ.ਟੀ.ਸੀ. ਵਿਚ ਫਾਈਨਲ ਓਵਲ ਵਿਚ ਹੋਇਆ ਸੀ। ਇਸ ਵਾਰ ਇਹ ਮੈਚ ਲਾਰਡਜ਼ ਵਰਗੇ ਇਤਿਹਾਸਕ ਮੈਦਾਨ 'ਤੇ ਖੇਡਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ