ਅਮਿਤਾਭ ਬੱਚਨ ਦੀ ਫ਼ਿਲਮ ਡੌਨ (1978) ਦੇ ਨਿਰਦੇਸ਼ਕ ਚੰਦਰਾ ਬਾਰੋਟ ਦਾ ਦਿਹਾਂਤ

ਮੁੰਬਈ, 20 ਜੁਲਾਈ - ਅਮਿਤਾਭ ਬੱਚਨ ਦੀ 1978 ਦੀ ਕਲਟ ਕਲਾਸਿਕ ਫਿਲਮ ਡੌਨ (1978) ਦੇ ਨਿਰਦੇਸ਼ਕ ਚੰਦਰਾ ਬਾਰੋਟ ਦਾ ਅੱਜ ਦਿਹਾਂਤ ਹੋ ਗਿਆ। 86 ਸਾਲਾ ਚੰਦਰ ਨੇ ਸਵੇਰੇ 7 ਵਜੇ ਦੇ ਕਰੀਬ ਬਾਂਦਰਾ ਦੇ ਗੁਰੂ ਨਾਨਕ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਆਖਰੀ ਸਾਹ ਲਿਆ।ਚੰਦਰਾ ਦੀ ਪਤਨੀ ਦੀਪਾ ਬਾਰੋਟ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਨਿਊਜ਼ ਏਜੰਸੀ ਦੇ ਅਨੁਸਾਰ, ਚੰਦਰਾ ਬਾਰੋਟ ਕਈ ਸਾਲਾਂ ਤੋਂ ਆਪਣੇ ਫੇਫੜਿਆਂ ਦਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਪਹਿਲਾਂ, ਉਨ੍ਹਾਂ ਦਾ ਇਲਾਜ ਸ਼ਹਿਰ ਦੇ ਗੁਰੂ ਨਾਨਕ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਡਾਕਟਰ ਮਨੀਸ਼ ਸ਼ੈੱਟੀ ਦੁਆਰਾ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਜਸਲੋਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਪਤਨੀ ਦੀਪਾ ਬਾਰੋਟ ਨੇ ਮੀਡੀਆ ਨੂੰ ਦੱਸਿਆ, "ਉਹ ਪਿਛਲੇ ਸੱਤ ਸਾਲਾਂ ਤੋਂ ਪਲਮਨਰੀ ਫਾਈਬਰੋਸਿਸ ਤੋਂ ਪੀੜਤ ਸਨ।"