ਸੰਸਦ ਦੇ ਮੌਨਸੂਨ ਇਜਲਾਸ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਜਾਰੀ

ਨਵੀਂ ਦਿੱਲੀ, 20 ਜੁਲਾਈ - ਸੰਸਦ ਦੇ ਮੌਨਸੂਨ ਇਜਲਾਸ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਜਾਰੀ ਹੈ। ਇਹ ਮੀਟਿੰਗ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਜੇ.ਪੀ. ਨੱਢਾ ਦੀ ਅਗਵਾਈ ਵਿਚ ਹੋ ਰਹੀ ਹੈ।ਇਸ ਮੀਟਿੰਗ ਵਿਚ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਅਤੇ ਪ੍ਰਮੋਦ ਤਿਵਾੜੀ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਕਈ ਮੈਂਬਰ ਸ਼ਾਮਲ ਹਨ।ਮੀਟਿੰਗ ਦੌਰਾਨ ਮੌਨਸੂਨ ਇਜਲਾਸ ਦੌਰਾਨ ਸਹਿਯੋਗ ਨੂੰ ਕਲੈ ਕੇ ਪਾਰਟੀਆਂ ਨਾਲ ਸਹਿਯੋਗ ਦੀ ਚਰਚਾ ਹੋਵੇਗੀ। ਸੰਸਦ ਦਾ ਮੌਨਸੂਨ ਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 21 ਅਗਸਤ ਤੱਕ ਚੱਲੇਗਾ।