JALANDHAR WEATHER

ਊਧਮਪੁਰ : ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

ਊਧਮਪੁਰ, 20 ਜੁਲਾਈ - ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸਮਰੋਲੀ ਵਿਖੇ ਦੇਵਾਲ ਪੁਲ ਦੇ ਨੇੜੇ ਜ਼ਮੀਨ ਖਿਸਕ ਗਈ, ਜਿਸ ਕਾਰਨ ਕਸ਼ਮੀਰ ਵੱਲ ਜਾਣ ਵਾਲੀ ਉਪਰਲੀ ਸੜਕ ਬੰਦ ਹੋ ਗਈ। ਆਵਾਜਾਈ ਵਿਭਾਗ ਨੇ ਲੋਕਾਂ ਨੂੰ ਹਾਈਵੇਅ 'ਤੇ ਮਲਬਾ ਹਟਾਉਣ ਦਾ ਕੰਮ ਪੂਰਾ ਹੋਣ ਤੱਕ ਹਾਈਵੇਅ 'ਤੇ ਯਾਤਰਾ ਨਾ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਪਿਛਲੇ ਸ਼ਨੀਵਾਰ ਨੂੰ ਸਿਰਫ਼ ਅੱਠ ਘੰਟੇ ਖੁੱਲ੍ਹੇ ਰਹਿਣ ਤੋਂ ਬਾਅਦ, ਮਗਰਕੋਟ ਵਿਖੇ ਜ਼ਮੀਨ ਖਿਸਕਣ ਕਾਰਨ ਜੰਮੂ ਸ਼੍ਰੀਨਗਰ ਰਾਜਮਾਰਗ ਦੁਬਾਰਾ ਬੰਦ ਹੋ ਗਿਆ ਸੀ। ਮਲਬਾ ਹਟਾਉਣ ਤੋਂ ਬਾਅਦ, ਇਸ ਨੂੰ ਦਸ ਘੰਟਿਆਂ ਬਾਅਦ ਖੋਲ੍ਹਿਆ ਗਿਆ ਸੀ, ਪਰ ਦੇਰ ਰਾਤ ਸਮਰੋਲੀ ਦੇ ਦੇਵਾਲ ਖੇਤਰ ਵਿਚ ਹਾਈਵੇਅ 'ਤੇ ਜ਼ਮੀਨ ਖਿਸਕਣ ਕਾਰਨ ਮਲਬਾ ਸੜਕ 'ਤੇ ਡਿੱਗ ਗਿਆ, ਜਿਸ ਕਾਰਨ ਇਕ ਵਾਰ ਫਿਰ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ