JALANDHAR WEATHER

ਤਜ਼ਾਕਿਸਤਾਨ ਵਿਚ 4.0 ਤੀਬਰਤਾ ਦਾ ਆਇਆ ਭੂਚਾਲ

ਦੁਸ਼ਾਂਬੇ, 20 ਜੁਲਾਈ - ਐਤਵਾਰ ਸਵੇਰੇ ਏਸ਼ੀਆਈ ਦੇਸ਼ ਤਜ਼ਾਕਿਸਤਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨਸੀਐਸ) ਦੇ ਅਨੁਸਾਰ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ। ਭੂਚਾਲ 160 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।

ਭੂਚਾਲ ਇੰਨਾ ਤੇਜ਼ ਸੀ ਕਿ ਇਸ ਦੇ ਝਟਕੇ ਰਾਜਧਾਨੀ ਦੁਸ਼ਾਂਬੇ ਵਿਚ ਵੀ ਮਹਿਸੂਸ ਕੀਤੇ ਗਏ।ਇਸ ਤੋਂ ਪਹਿਲਾਂ, ਤਜ਼ਾਕਿਸਤਾਨ ਵਿਚ 18 ਜੁਲਾਈ ਨੂੰ 3.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦੀ ਡੂੰਘਾਈ ਸਿਰਫ਼ 10 ਕਿਲੋਮੀਟਰ ਸੀ, ਜਿਸ ਕਾਰਨ ਇਹ ਭੂਚਾਲ ਤੋਂ ਬਾਅਦ ਦੇ ਝਟਕਿਆਂ ਲਈ ਵਧੇਰੇ ਸੰਵੇਦਨਸ਼ੀਲ ਸੀ।
12 ਜੁਲਾਈ ਨੂੰ ਵੀ ਇਸ ਖੇਤਰ ਵਿਚ ਦੋ ਭੂਚਾਲ ਮਹਿਸੂਸ ਕੀਤੇ ਗਏ ਸਨ।ਇਸ ਇਲਾਕੇ ਵਿਚ 21 ਜੂਨ ਨੂੰ ਵੀ ਭੂਚਾਲ ਆਇਆ ਸੀ, ਜਿਸ ਬਾਰੇ ਜਾਣਕਾਰੀ ਐਨਸੀਐਸ ਨੇ ਦਿੱਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ