ਸਾਰੇ 24 ਮੈਂਬਰ ਇੰਡੀਆ ਗੱਠਜੋੜ ਦੀ ਮੀਟਿੰਗ ਵਿਚ ਸ਼ਾਮਿਲ ਹੋਏ - ਪ੍ਰਮੋਦ ਤਿਵਾੜੀ

ਨਵੀਂ ਦਿੱਲੀ, 19 ਜੁਲਾਈ - ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਕਿਹਾ, ਇੰਡੀਆ ਗੱਠਜੋੜ ਵਿਚ 24 ਪਾਰਟੀਆਂ ਹਨ ਅਤੇ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ, ਅਸੀਂ ਸਰਕਾਰ ਦੀ ਅਸਫਲਤਾ ਨੂੰ ਉਜਾਗਰ ਕਰਨ ਅਤੇ ਸਦਨ ਵਿਚ ਲੋਕਾਂ ਦੇ ਮੁੱਦੇ ਉਠਾਉਣ ਲਈ ਇੱਕ ਰਣਨੀਤੀ ਬਣਾਉਣ ਲਈ ਇਕ ਔਨਲਾਈਨ ਮੀਟਿੰਗ ਕਰ ਰਹੇ ਹਾਂ। ਇਹ ਪੁੱਛੇ ਜਾਣ 'ਤੇ ਕਿ ਕੀ 'ਆਪ' ਇੰਡੀਆ ਗੱਠਜੋੜ ਦੀ ਮੀਟਿੰਗ ਵਿਚ ਸ਼ਾਮਿਲ ਹੋਈ, ਪ੍ਰਮੋਦ ਤਿਵਾੜੀ ਨੇ ਕਿਹਾ, "ਮੈਂ ਸਿਰਫ਼ ਇਹ ਕਹਿ ਸਕਦਾ ਹਾਂ ਕਿ (ਗੱਠਜੋੜ ਵਿਚ) 24 ਮੈਂਬਰ ਹਨ ਅਤੇ ਸਾਰੇ 24 ਮੈਂਬਰ ਮੀਟਿੰਗ ਵਿਚ ਸ਼ਾਮਲ ਹੋਏ।"
ਦੱਸ ਦਈਏ ਕਿ 'ਆਪ' ਨੇ ਸ਼ੁੱਕਰਵਾਰ ਨੂੰ ਇੰਡੀਆ ਗਠਜੋੜ ਤੋਂ ਆਪਣੇ-ਆਪ ਨੂੰ ਦੂਰ ਕਰ ਲਿਆ ਅਤੇ ਕਿਹਾ ਕਿ ਇਹ ਹੁਣ ਵਿਰੋਧੀ ਗੱਠਜੋੜ ਦਾ ਹਿੱਸਾ ਨਹੀਂ ਹੈ ਤੇ ਉਹ ਇਸਦੀ ਅਗਵਾਈ ਕਰਨ 'ਚ ਕਾਂਗਰਸ ਪਾਰਟੀ ਦੀ ਭੂਮਿਕਾ 'ਤੇ ਸਵਾਲ ਉਠਾ ਰਿਹਾ ਹੈ ।