ਪੱਤੀ ਸੋਹਲ ਵਿਖੇ ਜ਼ਿਮਨੀ ਚੋਣ 'ਚ ਪੰਚ ਇਕਬਾਲ ਕੌਰ ਬਿਨਾਂ ਮੁਕਾਬਲਾ ਜਿੱਤੇ

ਹੰਡਿਆਇਆ/ਬਰਨਾਲਾ, 19 ਜੁਲਾਈ (ਗੁਰਜੀਤ ਸਿੰਘ ਖੁੱਡੀ)-ਬਲਾਕ ਬਰਨਾਲਾ ਦੇ ਪਿੰਡ ਪੱਤੀ ਸੋਹਲ ਵਿਖੇ ਵਾਰਡ ਨੰ. 1 ਦੀ ਜ਼ਿਮਨੀ ਚੋਣ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਣ ਉਪਰੰਤ ਇਕਬਾਲ ਕੌਰ ਵਾਰਡ ਨੰ. 1 ਤੋਂ ਪੰਚ ਚੁਣੇ ਗਏ। ਇਹ ਜਾਣਕਾਰੀ ਸਹਾਇਕ ਰਿਟਰਨਿੰਗ ਅਧਿਕਾਰੀ ਬਰਨਾਲ (ਏ.ਆਰ.ਓ.) ਲਖਵਿੰਦਰ ਸਿੰਘ ਢਿੱਲੋਂ (ਏ.ਡੀ.ਓ.) ਨੇ ਦਿੰਦਿਆਂ ਦੱਸਿਆ ਕਿ ਪਿੰਡ ਪੱਤੀ ਸੋਹਲ ਬਲਾਕ ਬਰਨਾਲਾ ਦੇ ਇਕ ਵਾਰਡ ਤੋਂ ਐਸ. ਸੀ. ਪੰਚ ਦੀ ਚੋਣ ਹੋਣੀ ਸੀ।
ਰਾਜ ਚੋਣ ਕਮਿਸ਼ਨਰ ਪੰਜਾਬ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ 17 ਜੁਲਾਈ ਤੱਕ ਨਾਮਜ਼ਦਗੀ ਫਾਰਮ ਦੀ ਆਖਰੀ ਮਿਤੀ ਸੀ, 18 ਨੂੰ ਨਾਮਜ਼ਦਗੀਆਂ ਪੜਤਾਲ ਅਤੇ ਅੱਜ ਆਖਰੀ ਮਿਤੀ ਤੱਕ ਕਿਸੇ ਹੋਰ ਨੇ ਨਾਮਜ਼ਦਗੀ ਕਾਗਜ਼ ਨਾ ਭਰਨ ਕਰਕੇ ਇਕਬਾਲ ਕੌਰ ਪਤਨੀ ਜਗਸੀਰ ਸਿੰਘ ਪਿੰਡ ਪੱਤੀ ਸੋਹਲ ਵਾਰਡ ਨੰਬਰ 1 ਤੋਂ ਬਿਨਾਂ ਮੁਕਾਬਲਾ ਪੰਚ ਦੀ ਚੋਣ ਜਿੱਤੇ।