ਬਲਜੀਤ ਸਿੰਘ ਦੀ ਛੇ ਰੁਪਏ ਵਾਲੀ ਟਿਕਟ 'ਚੋਂ ਸਾਢੇ 4 ਲੱਖ ਦੀ ਨਿਕਲੀ ਲਾਟਰੀ

ਸਰਦੂਲਗੜ੍ਹ 19 ਜੁਲਾਈ (ਜੀ. ਐਮ. ਅਰੋੜਾ)-ਸਥਾਨਕ ਬੱਸ ਸਟੈਂਡ ਉਤੇ ਅੱਜ ਇਕ ਵਿਅਕਤੀ ਨੂੰ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀ ਟਿਕਟ ਵਿਚੋਂ 4 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਸਬੰਧੀ ਲਾਟਰੀ ਵਿਕਰੇਤਾ ਭੋਲਾ ਰਾਮ ਅਰੋੜਾ ਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਹਜਰਾਵਾਂ ਕਲਾਂ ਫਤਿਹਾਬਾਦ (ਹਰਿਆਣਾ) ਦੇ ਬਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਹਜਰਾਵਾਂ ਕਲਾਂ ਨੇ ਉਨ੍ਹਾਂ ਕੋਲ ਰੋਜ਼ਾਨਾ ਖੁੱਲ੍ਹਣ ਵਾਲੀ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀਆਂ ਟਿਕਟਾਂ ਪਾਈਆਂ ਸਨ ਜਿਨ੍ਹਾਂ ਵਿਚੋਂ ਉਸ ਨੂੰ ਅੱਜ ਸਾਢੇ ਚਾਰ ਲੱਖ ਰੁਪਏ ਦਾ ਇਨਾਮ ਨਿਕਲਿਆ, ਜਿਸ ਦੌਰਾਨ ਬਲਜੀਤ ਸਿੰਘ ਨੂੰ ਬੁਲਾ ਕੇ ਉਸ ਨੂੰ ਇਨਾਮ ਨਕਦ ਰਾਸ਼ੀ ਦੇ ਦਿੱਤੀ ਗਈ।