ਐਡਵੋਕੇਟ ਗੌਰਵ ਗਰਗ ਹਰਿਆਣਾ ਸਰਕਾਰ ਵਲੋਂ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ

ਅਮਲੋਹ, 19 ਜੁਲਾਈ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਵਸਨੀਕ ਸੀਨੀਅਰ ਐਡਵੋਕੇਟ ਗੌਰਵ ਗਰਗ ਨੂੰ ਹਰਿਆਣਾ ਸਰਕਾਰ ਵਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦੀ ਨਿਯੁਕਤੀ ਨਾਲ ਅਮਲੋਹ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਨਿਯੁਕਤੀ ਦਾ ਗਰਗ ਦੇ ਨਜ਼ਦੀਕੀਆਂ ਵਲੋਂ ਸਵਾਗਤ ਕੀਤਾ ਗਿਆ, ਉਥੇ ਹੀ ਵਧਾਈ ਵੀ ਦਿੱਤੀ ਗਈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਗੌਰਵ ਗਰਗ ਦੀ ਇਸ ਨਿਯੁਕਤੀ ਨਾਲ ਅਮਲੋਹ ਇਲਾਕੇ ਦਾ ਮਾਣ ਵਧਿਆ ਹੈ ਅਤੇ ਅਸੀਂ ਅੱਜ ਮਾਣ ਮਹਿਸੂਸ ਕਰ ਰਹੇ ਹਾਂ। ਇਸ ਦੌਰਾਨ ਗੌਰਵ ਗਰਗ ਨੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ, ਉਥੇ ਹਰਿਆਣਾ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ।