ਪਿੰਡ ਛੰਨ ਕਲਾਂ ਦੇ ਸਰਪੰਚ ਦਰਬਾਰਾ ਸਿੰਘ ਤੇ ਸਮੁੱਚੀ ਪੰਚਾਇਤ ਬਿਨਾਂ ਮੁਕਾਬਲੇ ਜੇਤੂ ਕਰਾਰ

ਚੋਗਾਵਾਂ/ ਅੰਮ੍ਰਿਤਸਰ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਸਾਲ 2024 ਵਿਚ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਅਸਾਮੀਆਂ ਲਈ ਵੋਟਾਂ ਪਾਉਣ ਦਾ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਛੰਨ ਕਲਾਂ ਤੇ ਸਰਪੰਚੀ ਦੇ ਉਮੀਦਵਾਰ ਦਰਬਾਰਾ ਸਿੰਘ ਅਤੇ ਮੈਂਬਰ ਸੁੱਖਾ ਸਿੰਘ, ਮੈਂਬਰ ਸਰਦੂਰ ਸਿੰਘ, ਮੈਂਬਰ ਨਿਰਮਲ ਸਿੰਘ, ਮੈਂਬਰ ਸੂਬਾ ਸਿੰਘ, ਮੈਂਬਰ ਸ਼ਾਂਤੀ ਕੌਰ ਅਤੇ ਮੈਂਬਰ ਸਤਨਾਮ ਸਿੰਘ ਵਲੋਂ ਆਪਣੇ ਕਾਗਜ਼ ਦਾਖਲ ਕਰਵਾਏ ਗਏ ਸੀ।
ਉਨ੍ਹਾਂ ਨੂੰ ਬਿਨਾਂ ਮੁਕਾਬਲੇ ਜੇਤੂ ਕਰਾਰ ਦੇ ਦਿੱਤਾ ਗਿਆ। ਇਸ ਮੌਕੇ ਨਵ-ਨਿਯੁਕਤ ਸਰਪੰਚ ਦਰਬਾਰਾ ਸਿੰਘ ਤੇ ਸਮੁੱਚੇ ਮੈਂਬਰਾਂ ਦਾ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਸਮੁੱਚੀ ਪੰਚਾਇਤ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਸਰਪੰਚ ਦਰਬਾਰਾ ਸਿੰਘ ਨੇ 'ਆਪ' ਦੀ ਸਮੁੱਚੀ ਲੀਡਰਸ਼ਿਪ ਤੇ ਹਲਕਾ ਰਾਜਾਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਤੇ ਹਲਕਾ ਰਾਜਾਸਾਂਸੀ ਕੋਆਰਡੀਨੇਟਰ ਲਖਵਿੰਦਰ ਸਿੰਘ ਲੱਖਾ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਿਨਾਂ ਪੱਖਪਾਤ ਦੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ। ਇਸ ਸਮੇਂ ਪ੍ਰਧਾਨ ਦਰਸ਼ਨ ਸਿੰਘ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਸਰਦਾਰ ਸਿੰਘ, ਸਤਪਾਲ ਸਿੰਘ, ਪ੍ਰਕਾਸ਼ ਸਿੰਘ, ਬਿੱਲਾ ਸਿੰਘ, ਬਗੀਚਾ ਸਿੰਘ, ਨਿਸ਼ਾਨ ਸਿੰਘ, ਗੋਪੀ ਭਿੰਡੀਆਂ ਆਦਿ ਹਾਜ਼ਰ ਸਨ।