ਗੈਂਗਸਟਰ ਚੰਦਨ ਮਿਸ਼ਰਾ ਹੱਤਿਆ ਮਾਮਲਾ : ਕਾਰਵਾਈ ਨਾ ਕਰਨ 'ਤੇ 5 ਪੁਲਿਸ ਮੁਲਾਜ਼ਮ ਮੁਅੱਤਲ

ਬਿਹਾਰ, 19 ਜੁਲਾਈ-ਪਟਨਾ ਦੇ ਹਸਪਤਾਲ ਵਿਚ ਗੈਂਗਸਟਰ ਚੰਦਨ ਮਿਸ਼ਰਾ ਦੀ ਹੱਤਿਆ ਦੇ ਮਾਮਲੇ ਵਿਚ, ਡਿਊਟੀ ਵਿਚ ਲਾਪਰਵਾਹੀ ਲਈ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਾਰਸ ਹਸਪਤਾਲ ਵਿਚ ਵਾਪਰੀ ਇਕ ਘਟਨਾ ਤੋਂ ਬਾਅਦ ਅਪਰਾਧ ਕੰਟਰੋਲ ਵਿਚ ਲਾਪਰਵਾਹੀ ਲਈ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ ਦੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਇਕ ਸਬ-ਇੰਸਪੈਕਟਰ, ਦੋ ਸਹਾਇਕ ਸਬ-ਇੰਸਪੈਕਟਰ ਅਤੇ ਦੋ ਕਾਂਸਟੇਬਲ ਸ਼ਾਮਿਲ ਹਨ।