ਤੇਲੰਗਾਨਾ ਧਮਾਕਾ: ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਹੋਈ 34

ਹੈਦਰਾਬਾਦ, 1 ਜੁਲਾਈ- ਤੇਲੰਗਾਨਾ ਦੇ ਸੰਗਰੇਡੀ ਵਿਚ ਬੀਤੇ ਦਿਨ ਇਕ ਫਾਰਮਾ ਪਲਾਂਟ ਵਿਚ ਧਮਾਕਾ ਹੋਇਆ ਸੀ। ਇਸ ਹਾਦਸੇ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਪਰਿਤੋਸ਼ ਪੰਕਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲਬਾ ਹਟਾਉਂਦੇ ਸਮੇਂ ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਸ਼ਾਮਿਆਲਮ ਇੰਡਸਟਰੀਅਲ ਅਸਟੇਟ ਵਿਚ ਸਿਗਾਚੀ ਫਾਰਮਾ ਕੰਪਨੀ ਵਿਚ ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਦੱਸ ਦੇਈਏ ਕਿ ਹੁਣ ਤੱਕ 31 ਲਾਸ਼ਾਂ ਮਲਬੇ ਵਿਚੋਂ ਕੱਢੀਆਂ ਗਈਆਂ ਹਨ, ਜਦੋਂ ਕਿ ਤਿੰਨ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ, ਸਿਹਤ ਮੰਤਰੀ ਸੀ. ਦਾਮੋਦਰ ਰਾਜਨਰਸਿਮਹਾ ਨੇ ਕਿਹਾ ਕਿ ਮੁੱਖ ਮੰਤਰੀ ਏ. ਰੇਵੰਤ ਰੈਡੀ ਅੱਜ ਸਵੇਰੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ।