ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ: ਦੋਹਾਂ ਧਿਰਾਂ ਵਲੋਂ ਦਲੀਲਾਂ ਪੇਸ਼

ਮੁਹਾਲੀ, 26 ਜੂਨ (ਕਪਿਲ ਵਧਵਾ)- ਮੁਹਾਲੀ ਅਦਾਲਤ ਵਿਖੇ ਪੇਸ਼ ਕੀਤੇ ਜਾਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਪੁਲਿਸ ਰਿਮਾਂਡ ਵਾਸਤੇ ਸੂਤਰਾਂ ਅਨੁਸਾਰ ਸਰਕਾਰੀ ਧਿਰ ਨੇ ਅਕਾਲੀ ਆਗੂ ਦਾ ਪੰਜ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ। ਸਰਕਾਰੀ ਧਿਰ ਵਲੋਂ ਆਪਣੀਆਂ ਦਲੀਲਾਂ ਪੇਸ਼ ਕਰਨ ਉਪਰੰਤ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅਤੇ ਐਚ.ਐਸ. ਧਨੋਆ ਹਿਰਾਸਤ ਦੀ ਮੰਗ ਦਾ ਵਿਰੋਧ ਕਰਦੇ ਹੋਏ ਦਲੀਲ ਦਿੱਤੀ ਗਈ ਕਿ ਵਿਜੀਲੈਂਸ ਵਲੋਂ ਇਹ ਕਾਰਵਾਈ ਬਿਲਕੁਲ ਗੈਰ ਕਾਨੂੰਨੀ ਹੈ। ਦੋਹਾਂ ਧਿਰਾਂ ਵਲੋਂ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਿਵਲ ਜੱਜ ਕਿਰਨਦੀਪ ਸਿੰਘ ਵਲੋਂ ਵਿਚਾਰ ਕੀਤੇ ਜਾਣ ਉਪਰੰਤ ਆਖਰੀ ਫੈਸਲਾ ਆਉਣਾ ਬਾਕੀ ਹੈ। ਇਸ ਮੌਕੇ ਪੂਰੇ ਅਦਾਲਤੀ ਕੰਪਲੈਕਸ ਵਿਚ ਸਿਰਫ਼ ਇਕੋ ਮਾਮਲੇ ’ਤੇ ਸੁਣਵਾਈ ਕੀਤੀ ਜਾ ਰਹੀ ਹੈ। ਅਦਾਲਤ ਨੂੰ ਕਿਲ੍ਹਾ ਬੰਦ ਕੀਤਾ ਗਿਆ ਹੈ।