ਬਠਿੰਡਾ 'ਚ ਥਰਮਲ ਕਲੋਨੀ ਦੇ ਗੇਟ 'ਤੇ ਨੌਜਵਾਨ ਦੇ ਮਾਰੀ ਗੋਲੀ

ਬਠਿੰਡਾ, 16 ਜੂਨ (ਸੱਤਪਾਲ ਸਿੰਘ ਸਿਵੀਆਂ/ਨਾਇਬ ਸਿੰਘ ਸਿੱਧੂ)-ਬਠਿੰਡਾ ਦੀ ਸਰਹਿੰਦ ਨਹਿਰ ਕੋਲ ਸਥਿਤ ਥਰਮਲ ਕਲੋਨੀ ਦੇ ਗੇਟ ਸਾਹਮਣੇ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ ਇਕ ਨੌਜਵਾਨ ਦੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਦੀ ਪਹਿਚਾਣ ਲਲਿਤ ਕੁਮਾਰ ਵਾਸੀ ਬਠਿੰਡਾ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਚਲਦਿਆਂ ਦੀ ਉੱਚ-ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ, ਜਿੰਨ੍ਹ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।