ਪੰਜਾਬ ਦੇ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ 'ਚ ਗੋਲੀਆਂ ਮਾਰ ਕੇ ਹੱਤਿਆ

ਜਗਰਾਉ (ਲੁਧਿਆਣਾ), 8 ਜੂਨ (ਕੁਲਦੀਪ ਸਿੰਘ ਲੋਹਟ) - ਪੱਖੋਵਾਲ ਨੇੜੇ ਪਿੰਡ ਜੰਡ ਦੇ ਨੌਜਵਾਨ ਇੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਦਾ ਕੈਨੇਡਾ ਦੇ ਐਡਮਿੰਟਨ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੰਦਰਪਾਲ ਸਿੰਘ ਦੇ ਚਚੇਰੇ ਭਰਾ ਭਰਪੂਰ ਸਿੰਘ ਨੇ ਦੱਸਿਆ ਕਿ 41 ਸਾਲਾ ਇੰਦਰਪਾਲ ਸਿੰਘ ਦੋ ਸਾਲ ਪਹਿਲਾਂ ਹਾਂਗਕਾਂਗ ਤੋਂ ਕੈਨੇਡਾ ਤਬਦੀਲ ਹੋਇਆ ਸੀ ਤੇ ਆਪਣੇ ਪਰਿਵਾਰ ਸਮੇਤ ਐਡਮੈਟਿੰਨ ਵਿਖੇ ਰਹਿ ਰਿਹਾ ਸੀ।ਇੰਦਰਪਾਲ ਦੀ ਮੌਤ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਹੈ।